ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆ ਗਿਆ ਨਵਾਂ OnePlus 6, ਜਾਣੋ ਕੀਮਤ 'ਤੇ ਵਿਸ਼ੇਸ਼ਤਾਵਾਂ

OnePlus 6

OnePlus 6 ਦਾ ਨਵਾਂ ਵਰਜਨ ਕੱਲ੍ਹ 2 ਜੁਲਾਈ ਨੂੰ ਲਾਂਚ ਹੋਵੇਗਾ। ਇਸਤੋਂ ਪਹਿਲਾਂ ਫੋਨ ਨੂੰ ਇਸੇ ਸਾਲ ਮਈ 'ਚ ਦੁਨੀਆ ਭਰ ਵਿੱਚ ਲਾਂਚ ਕੀਤਾ ਗਿਆ ਸੀ। OnePlus 6 ਨੇ ਟਵਿੱਟਰ 'ਤੇ ਇਹ ਖੁਲਾਸਾ ਕੀਤਾ। OnePlus 6 ਨੇ ਇੱਕ ਟੀਜ਼ਰ ਵੀਡੀਓ  ਵੀ ਪੋਸਟ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ਚ OnePlus 6 ਦੇ ਲਾਵਾ ਰੈੱਡ-ਵੈਰੀਐਂਟ ਨੂੰ ਲਾਂਚ ਕਰਨ ਦੇ ਸੰਕੇਤ ਦਿੱਤੇ ਗਏ ਹਨ। ਕੰਪਨੀ ਨੇ ਪਿਛਲੇ ਪ਼ੋਨ ਨੂੰ ਮਿਰਰ ਬਲੈਕ ਐਂਡ ਮਿਡਨਾਈਟ ਬਲੈਕ ਕਲਰ ਵੈਰੀਅੈਂਟ 'ਚ ਉਤਾਰਿਆ ਸੀ। ਇਸ ਤੋਂ ਇਲਾਵਾ ਮਾਰਵੇਲ ਐਵੇਨਜਰਸ ਲਿਮਟਿਡ ਐਡੀਸ਼ਨ ਵੀ ਲਾਂਚ ਕੀਤਾ ਗਿਆ ਸੀ।

 

ਵੀਡੀਓ ਟੀਜ਼ਰ 


OnePlus ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ਤੇ ਵੀਡੀਓ ਟੀਜ਼ਰ ਸਾਂਝਾ ਕੀਤਾ। ਇਸ 'ਚ ਕੰਪਨੀ ਨੇ ' 'Now initiating: C61422. Do you wish to continue? ' ਦਿੱਤੀ ਹੈ. ਕੰਪਨੀ ਨੇ ਗਹਿਰੇ ਲਾਲ ਰੰਗ ਦੇ ਵੈਂਰੀਅਂਟ ਲਈ RGB ਕੋਡ C61422 ਜਾਰੀ ਕੀਤਾ ਹੈ। ਟੀਜ਼ਰ ਦੇ ਆਖ਼ਿਰੀ ਚ 2 ਜੁਲਾਈ ਦੀ ਡੇਟ  ਦਿੱਤੀ ਗਈ ਹੈ. ਇਹ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਕੱਲ੍ਹ ਨੂੰ  OnePlus 6 ਦਾ ਨਵਾਂ ਵਰਜਨ ਲਾਂਚ ਕਰ ਸਕਦੀ ਹੈ. OnePlusਇੰਡੀਆ ਨੇ ਵੀ ਟਵਿੱਟਰ 'ਤੇ ਇਹ ਟਵੀਟ ਸਾਂਝਾ ਕੀਤਾ ਹੈ।

8 ਜੀਬੀ ਰੈਮ ਨਾਲ ਹੋ ਸਕਦਾ ਲਾਂਚ 


ਨਵੇਂ OnePlus 6 ਦੀ  ਰੈਮ ਅਤੇ ਮੈਮਰੀ ਬਾਰੇ ਕੰਪਨੀ ਨੇ ਤੱਕ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ 8 ਜੀ.ਬੀ. ਰੈਮ ਅਤੇ 256 ਜੀ.ਬੀ. ਮੈਮਰੀ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸਦੀ ਕੀਮਤ ਲਗਭਗ 43,999 ਰੁਪਏ ਹੋ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OnePlus 6 Updated version will be launched tomorrow know its features