OnePlus 8 ਦੀ ਲਾਂਚਿੰਗ ਦਾ ਅਧਿਕਾਰਤ ਐਲਾਨ ਹੋ ਗਈ ਹੈ ਅਤੇ ਇਸ ਲਈ ਕੰਪਨੀ 14 ਅਪ੍ਰੈਲ ਆਨਲਾਈਨ ਇਵੈਂਟ ਕਰਵਾਏਗੀ। ਇਸ ਪ੍ਰੋਗਰਾਮ ਨੂੰ ਅਧਿਕਾਰਤ ਵੈਬਸਾਈਟ ਅਤੇ ਯੂਟਿਬ ਚੈਨਲ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਕੰਪਨੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨਵੀਨਤਮ ਵਨਪਲੱਸ ਸਮਾਰਟਫੋਨ ਸੀਰੀਜ਼ 5G ਕੁਨੈਕਟੀਵਿਟੀ ਨੂੰ ਸਮਰਥਨ ਦੇਵੇਗੀ।
ਵਨਪਲੱਸ ਦੇ ਆਉਣ ਵਾਲੇ ਫ਼ੋਨ ਬਾਰੇ ਪਹਿਲਾਂ ਹੀ ਕਾਫ਼ੀ ਜਾਣਕਾਰੀ ਲੀਕ ਹੋ ਚੁੱਕੀ ਹੈ, ਜਿਸ ਵਿੱਚ 120 ਹਰਟਜ਼ ਰਿਫਰੈਸ਼ ਰੇਟ ਡਿਸਪਲੇਅ ਵੀ ਹੋਵੇਗਾ, ਜਿਸ ਦੀ ਕੰਪਨੀ ਵੱਲੋਂ ਪੁਸ਼ਟੀ ਵੀ ਕੀਤੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਵਨਪਲੱਸ ਆਪਣੀ ਆਉਣ ਵਾਲੀ ਸੀਰੀਜ਼ ਦੇ ਹਿੱਸੇ ਵਜੋਂ ਵਨਪਲੱਸ ਜ਼ੈੱਡ ਵੀ ਲਾਂਚ ਕਰੇਗੀ।
14/04/2020 - The answer you all have been waiting for! Are you ready to #LeadwithSpeed with the new OnePlus 8 series? Get notified - https://t.co/XhICjV2k9b. #OnePlus8Series pic.twitter.com/veENE0CbHY
— OnePlus India (@OnePlus_IN) March 30, 2020
ਵਨਪਲੱਸ 8 ਸੀਰੀਜ਼ ਦੇ ਫੋਨ 'ਚ ਕਵਾਡ ਕੈਮਰਾ ਸੈੱਟਅਪ ਵੇਖਣ ਨੂੰ ਮਿਲੇਗਾ। ਨਾਲ ਹੀ ਇਨ੍ਹਾਂ ਫੋਨਾਂ 'ਚ ਕੁਆਲਕਾਮ ਸਨੈਪਡ੍ਰੈਗਨ 865 ਵੀ ਵੇਖਣ ਨੂੰ ਮਿਲੇਗਾ। ਫ਼ੋਟੋ ਤੋਂ ਪਤਾ ਲੱਗਾ ਹੈ ਕਿ ਡਿਵਾਈਸ ਵਿੱਚ ਲੰਬਕਾਰੀ ਸੈੱਟ ਕੈਮਰਾ ਸੈਟਅਪ ਹੋਵੇਗਾ। ਇਸ ਵਿੱਚ ਉੱਪਰ ਤੋਂ ਹੇਠਾਂ ਤੱਕ ਇਕ ਸਿੱਧੀ ਲਾਈਨ ਵਿੱਚ ਤਿੰਨ ਕੈਮਰਾ ਸੈਟ ਹੋਣਗੇ ਅਤੇ ਚੌਥੇ ਕੈਮਰਾ ਸੈਂਸਰ ਅਤੇ ਐਲਈਡੀ ਫਲੈਸ਼ ਤਿੰਨ ਕੈਮਰਿਆਂ ਦੇ ਅੱਗੇ ਸੈਟ ਕੀਤੇ ਗਏ ਹਨ।
OnePlus 8 ਵਿੱਚ ਕਵਾਡ ਰੀਅਰ ਕੈਮਰਾ ਸੈੱਟਅਪ ਬਾਰੇ ਵੀ ਜਾਣਕਾਰੀ ਹੈ। ਇਕ ਹੋਰ ਲੀਕ ਵਿੱਚ ਇਹ ਖੁਲਾਸਾ ਹੋਇਆ ਕਿ ਆਉਣ ਵਾਲੇ ਫੋਨ ਵਿੱਚ ਦੋ 48 ਮੈਗਾਪਿਕਸਲ ਦੇ ਕੈਮਰਾ ਦਿੱਤੇ ਜਾਣਗੇ। ਵਨਪਲੱਸ 8 ਪ੍ਰੋ 'ਚ 6.78 ਇੰਚ ਦੀ ਕਵਾਡ-ਐੱਚ ਡਿਸਪਲੇਅ ਕਰਵਡ ਐਜ ਦੇ ਨਾਲ ਮਿਲੇਗੀ।
......................