ਭਾਰਤ 'ਚ Oppo ਕੰਪਨੀ ਨੇ ਆਪਣਾ ਨਵਾਂ ਸਮਾਰਟਫੋਨ Oppo A3s ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 10,990 ਰੁਪਏ ਹੈ। ਇਹ ਫੋਨ ਸਿਰਫ ਇੱਕ ਹੀ ਵੈਰੀਐਂਟ ਵਿੱਚ ਉਪਲਬਧ ਹੈ। ਜਿਸ 'ਚ 2 GB RAM ਅਤੇ 16 GB ਅੰਦਰੂਨੀ ਮੈਮਰੀ ਹੈ। ਨਾਲ ਹੀ ਡੂਅਲ ਰੀਅਰ ਕੈਮਰਾ ਸੈੱਟਅੱਪ ਵੀ ਦਿੱਤਾ ਗਿਆ ਹੈ।
Oppo A3s ਵਿੱਚ 6.2 ਇੰਚ ਐਚ ਡੀ ਪਲੱਸ 'ਸੁਪਰ ਫੁਲ ਸਕ੍ਰੀਨ' ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 720x1520 ਪਿਕਸਲ ਦਾ ਹੈ। ਇਹ ਫੋਨ ਐਂਡਰਾਇਡ 8.1 ਓਰੀਓ ਤੇ ਅਧਾਰਿਤ ਕਲਰਓਐੱਸ 5.1 'ਤੇ ਚੱਲੇਗਾ। ਇਸਦੇ ਇਲਾਵਾ ਫੋਨ ਵਿੱਚ 1.8 ਗੀਗਾਹਰਟਜ਼ ਕਲਾਕ ਸਪੀਡ ਵਾਲਾ ਆੱਕਟਾ-ਕੋਰ Snapdragon 450 ਪ੍ਰੋਸੈੱਸਰ ਹੈ। ਇਸ ਵਿੱਚ 2 ਜੀਬੀ ਰੈਮ ਤੇ 16 ਜੀਬੀ ਅੰਦਰੂਨੀ ਮੈਮਰੀ ਦਿੱਤੀ ਗਈ ਹੈ। ਜਦਕਿ 256 GB ਦਾ SD ਕਾਰਡ ਵੀ ਲਗਾ ਸਕਦੇ ਹਾਂ।
ਕੈਮਰੇ ਬਾਰੇ ਗੱਲ ਕਰੀੇਏ ਤਾਂ ਇਸ ਹੈਂਡਸੈੱਟ 'ਚ ਡੂਅਲ ਰੀਅਰ ਕੈਮਰਾ ਸੈੱਟਅੱਪ ਹੈ। ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਹੈ ਅਤੇ ਸੈਕੰਡਰੀ ਕੈਮਰਾ 2 ਮੈਗਾਪਿਕਸਲ। ਸੈਲਫੀ ਪ੍ਰੇਮੀਆਂ ਲਈ ਏਆਈ ਬਿਊਟੀ ਤਕਨਾਲੋਜੀ 2.0 ਦਾ 8 ਮੈਗਾਪਿਕਸਲ ਵਾਲਾ ਸੈਂਸਰ ਮੌਜੂਦ ਹੈ।