ਚੀਨੀ ਸਮਾਰਟ ਫ਼ੋਨ ਨਿਰਮਾਤਾ ਕੰਪਨੀ ਓਪੋ ਨੇ ਭਾਰਤ ਵਿੱਚ ਦੋ ਫ਼ੋਨ ਲਾਂਚ ਕੀਤੇ ਹਨ, ਜਿਨ੍ਹਾਂ ਦੇ ਨਾਮ ਓਪੋ ਏ9 2020 ਅਤੇ ਓਪੋ ਏ5 2020 ਹੈ। ਓਪੋ ਏ9 2020 ਅਤੇ ਓਪੋ ਏ5 2020 ਦੀਆਂ ਕਈ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਹਨ। ਦੋਵੇਂ ਫ਼ੋਨ ਚਾਰ ਰਿਅਰ ਕੈਮਰਾ, 5000 ਐਮਏਐਚ ਦੀ ਬੈਟਰੀ ਅਤੇ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦੇ ਨਾਲ ਆਉਂਦੇ ਹਨ।
ਦੂਜੇ ਪਾਸੇ, ਓਪੋ ਏ5 2020 ਦੇ 3ਜੀਬੀ ਰੈਮ ਵੇਰੀਐਂਟ ਨੂੰ 12,490 ਰੁਪਏ ਅਤੇ 4 ਜੀਬੀ ਰੈਮ ਵੇਰੀਐਂਟ ਨੂੰ 13,990 ਰੁਪਏ ਵਿੱਚ ਵੇਚੇ ਜਾਣਗੇ। ਓਪੋ ਏ5 2020 ਨੂੰ ਡੇਜਲਿੰਗ ਵ੍ਹਾਈਟ ਅਤੇ ਮਿਰਰ ਬਲੈਕ ਰੰਗਾਂ ਵਿੱਚ ਵੇਚਿਆ ਜਾਵੇਗਾ। ਓਪੋ ਏ9 2020 ਨੂੰ 16 ਸਤੰਬਰ ਤੋਂ ਈਕਾੱਮਰਸ ਸਾਈਟ ਅਮੇਜ਼ਨ ਇੰਡੀਆ 'ਤੇ ਵੇਚਿਆ ਜਾਵੇਗਾ।
ਦੋਵੇਂ ਫ਼ੋਨ ਵਿੱਚ ਚਾਰ ਰਿਅਰ ਕੈਮਰੇ ਦਿੱਤੇ ਗਏ ਹਨ ਪਰ ਪ੍ਰਾਇਮਰੀ ਸੈਂਸਰ ਦੋਵੇਂ ਫੋਨਾਂ ਵਿੱਚ ਵੱਖਰੇ ਹਨ। ਓਪੋ ਏ9 2020 'ਚ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੈ, ਜਦੋਂ ਕਿ ਓਪੋ ਏ5 2020 'ਚ 12 ਮੈਗਾਪਿਕਸਲ ਦਾ ਸੈਂਸਰ ਹੈ। ਉਸ ਤੋਂ ਬਾਅਦ, ਦੋਵੇਂ ਫੋਨਾਂ ਦੇ ਬਾਕੀ ਤਿੰਨ ਸੈਂਸਰ ਇਕੋ ਜਿਹੇ ਹਨ।
8 ਮੈਗਾਪਿਕਸਲ ਅਲਟਰਾ ਵਾਈਡ-ਐਂਗਲ ਕੈਮਰਾ, 2 ਮੈਗਾਪਿਕਸਲ ਮੋਨੋਕ੍ਰੋਮ ਸ਼ੂਟਰ ਅਤੇ 2 ਮੈਗਾਪਿਕਸਲ ਦੀ ਡੂੰਘਾਈ ਸੈਂਸਰ ਕੈਮਰਾ ਸੈੱਟਅਪ ਦਾ ਹਿੱਸਾ ਹਨ। ਓਪੋ ਏ9 2020 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ ਜਦੋਂ ਕਿ ਓਪੋ ਏ5 2020 'ਚ ਸੈਲਫੀ ਲਈ 8 ਮੈਗਾਪਿਕਸਲ ਦਾ ਸੈਂਸਰ ਹੈ।