ਅਗਲੀ ਕਹਾਣੀ

Oppo Reno 2 ਭਾਰਤ 'ਚ 28 ਨੂੰ ਹੋਵੇਗਾ ਲਾਂਚ, ਇਸ 'ਚ ਇੰਨੇ ਜ਼ੂਮ ਵਾਲਾ ਹੈ ਕੈਮਰਾ


Oppo ਭਾਰਤ ਵਿੱਚ 28 ਅਗਸਤ ਨੂੰ ਇੱਕ ਪ੍ਰੋਗਰਾਮ ਦਾ ਆਯੋਜਨ ਕਰਨ ਜਾ ਰਹੀ ਹੈ, ਜਿਸ ਵਿੱਚ ਉਹ ਆਪਣੇ ਰੇਨੋ (Reno) ਸੀਰੀਜ਼ ਦੇ ਫੋਨ Oppo Reno 2 ਨੂੰ ਲਾਂਚ ਕਰੇਗੀ। ਦੱਸਣਯੋਗ ਹੈ ਕਿ ਇਹ ਫੋਨ ਪਹਿਲਾਂ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਫ਼ੇਨ ਦੇ ਪਿਛਲੇ ਪੈਨਲ 'ਤੇ Four Camera ਦਾ ਸੈੱਟਅਪ ਹੋਵੇਗਾ।

 

ਇਕ ਹੋਰ ਖ਼ਾਸੀਅਤ ਇਸ ਦਾ ਫਰੰਟ ਕੈਮਰਾ ਹੈ ਜੋ ਪਾਪਅਪ ਨਾ ਹੋ ਕੇ ਸਾਈਡ ਸਿਵਿੰਗ ਹੋਵੇਗਾ। ਇਸ ਫ਼ੋਨ 'ਚ 20X Zoom ਹੋਵੇਗਾ। ਹਾਲਾਂਕਿ ਕੰਪਨੀ ਨੇ ਇਸ ਫ਼ੋਨ ਦੀ ਜ਼ੂਮਿੰਗ ਟੈਕਨਾਲੌਜੀ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ। 

 

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਆਪਣੇ ਜ਼ਿਆਦਾਤਰ ਫੋਨ ਸਵਦੇਸ਼ ਵਿੱਚ ਲਾਂਚ ਕਰਦੀ ਹੈ ਪਰ ਇਹ ਫ਼ੋਨ ਪਹਿਲਾਂ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਉਸ ਤੋਂ ਬਾਅਦ ਇਸ ਫ਼ੋਨ ਹੋਰ ਬਾਜ਼ਾਰਾਂ ਵਿੱਚ ਪੇਸ਼ ਕੀਤਾ ਜਾਵੇਗਾ।

 

ਲਾਂਚ ਦੀ ਜਾਣਕਾਰੀ ਦੇ ਨਾਲ ਹੀ ਕੰਪਨੀ ਨੇ ਇਹ ਵੀ ਦੱਸਿਆ ਕਿ ਇਸ ਫੋਨ ਦੇ ਪਿਛਲੇ ਪੈਨਲ 'ਤੇ ਚਾਰ ਕੈਮਰੇ ਲਗਾਏ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਓਪੋ ਰੇਨੋ 10 ਐਕਸ ਜ਼ੂਮ ਨੂੰ ਲਾਂਚ ਕੀਤਾ ਹੈ, ਜਿਸ ਦੇ ਪਿਛਲੇ ਪੈਨਲ ਉੱਤੇ ਤਿੰਨ ਕੈਮਰਿਆਂ ਦਾ ਸੈੱਟਅਪ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oppo Reno 2 will be launch on 28 August in india with 20x zoom