ਦਵਾਈਆਂ ਦੇ ਮਾੜੇ ਸਿੱਟੇ ਕਾਰਨ ਹੁਣ ਮਰੀਜ਼ਾ ਨੂੰ ਆਪਣੀ ਸ਼ਿਕਾਇਤ ਦਰਜ ਕਰਾਉਣ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਦਵਾਈਆਂ ਦੇ ਮਾੜੇ ਸਿੱਟਿਆਂ ਤੇ ਨਜ਼ਰ ਰੱਖਣ ਲਈ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਤਹਿਤ ਇੰਡੀਆ ਫਾਰਮਾਕੋਪਿਆ ਕਮਿਸ਼ਨ ਨੇ ਏਡੀਆਰ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਹੈ।
ਐਡਵਰਸ ਡ੍ਰੱਗ ਰਿਐਕਸ਼ਨ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਆਫ ਇੰਡੀਆ ਨਾਂ ਦੇ ਇਸ ਮੋਬਾਈਲ ਐਪ ਨੂੰ ਡਾਊਨਲੋਡ ਕਰਕੇ ਦੇਸ਼ ਦੇ ਕਿਸੇ ਵੀ ਕੋਨੇ ਦਾ ਮਰੀਜ਼ ਆਪਣੀ ਸ਼ਿਕਾਇਤ ਇਸ ਐਪ ਰਾਹੀਂ ਦਰਜ ਕਰਵਾ ਸਕਦਾ ਹੈ।
ਖਾਸ ਗੱਲ ਇਹ ਹੈ ਕਿ ਇਸ ਐਪ ਦੁਆਰਾ ਕਿਸੇ ਵੀ ਹਸਪਤਾਲ ਦੇ ਡਾਕਟਰ, ਨਰਸ, ਫਾਰਮਾਸਿਸਟ ਤੇ ਸਿਹਤ ਖੇਤਰ ਨਾਲ ਜੁੜਿਆ ਕੋਈ ਵੀ ਅਫਸਰ ਆਪਣੀ ਸ਼ਿਕਾਇਤ ਕਰ ਸਕਦਾ ਹੈ। ਭਾਰਤ ਸਰਕਾਰ ਦਾ ਮੁੱਖ ਕੇਂਦਰ ਹੋਣ ਕਾਰਨ ਇਸ ਮੋਬਾਈਨ ਐਪ ’ਤੇ ਆਉਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਤੇ ਗਾਜ਼ਿਆਬਾਦ ਦੇ ਇੰਡੀਅਨ ਫਾਰਮਕੋਪਿਆ ਕਮਿਸ਼ਨ ਦੀ ਹੀ ਟੀਮ ਨਜ਼ਰ ਕਰੇਗੀ।
ਇਹ ਐਪ ਰਾਹੀਂ ਜਾਣਕਾਰੀ ਕਮਿਸ਼ਨ ਕੇਂਦਰ ਨੂੰ ਦੇਵੇਗਾ, ਜਿਸ ਤੋਂ ਬਾਅਦ ਦਵਾਈਆਂ ਤੇ ਰੋਕ ਲਗਾਉਣ ਨਾਲ ਜੁੜਿਆ ਫੈਸਲਾ ਡ੍ਰੱਗ ਕੰਟਰੋਲ ਜਨਰਲ ਆਫ਼ ਇੰਡੀਆ ਵਲੋਂ ਹੀ ਲਿਆ ਜਾਵੇਗਾ।
ADR PVPI ਐਪ ਡਾਊਨਲੋਡ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ
.