ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PhonePe ਨਾਲ ਭਰੋ ਆਪਣਾ ਬਿਜਲੀ ਦਾ ਬਿੱਲ, ਪਾਓ 174 ਰੁਪਏ ਦਾ ਕੈਸ਼ਬੈਕ!

ਭਾਰਤ ਚ ਤੇਜ਼ੀ ਨਾਲ ਵੱਧ ਰਹੀ ਡਿਜੀਟਲ ਭੁਗਤਾਨ ਕੰਪਨੀ ‘ਫ਼ੋਨਪੇ’ ਨੇ ਮੰਗਲਵਾਰ ਨੂੰ ਬੀਐਸਈਐਸ ਰਾਜਧਾਨੀ ਪਾਵਰ ਲਿਮਿਟਡ ਅਤੇ ਬੀਐਸਈਐਸ ਯਮੁਨਾ ਪਾਵਰ ਲਿਮਿਟਡ ਨਾਲ ਕੀਤੇ ਸਾਂਝੇ ਕਰਾਰ ਦਾ ਐਲਾਨ ਕੀਤਾ।

 

ਬਿਜਲੀ ਦਾ ਬਿੱਲ ਭਰਨ ਵਾਲੇ ਗਾਹਕ ਇਸ ਆਫਰ ਦਾ ਲਾਭ ਲੈ ਸਕਦੇ ਹਨ ਅਤੇ ਆਪਣੇ ਬਿੱਲ ਵਿਚ ਇਸ ਢੰਗ ਨਾਲ ਛੋਟ ਪ੍ਰਾਪਤ ਕਰ ਸਕਦੇ ਹਨ। ਇਸ ਐਲਾਨ ਮੁਤਾਬਕ ਘਟੋ ਘੱਟ 300 ਦਾ ਬਿਜਲੀ ਦਾ ਬਿੱਲ ਫ਼ੋਨਪੇ ਦੁਆਰਾ ਭੁਗਤਾਨ ਕਰਨ ਤੇ ਲਗਭਗ 174 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਹ ਆਫਰ ਸਤੰਬਰ ਮਹੀਨੇ ਤੱਕ ਰਹੇਗਾ।  

 

ਇਸ ਦੇ ਲਈ ਗਾਹਕਾਂ ਨੂੰ ਪਹਿਲਾਂ ਆਪਣੇ ਫ਼ੋਨ ਚ ਮੋਬਾਈਲ ਐਪ ਫ਼ੋਨਪੇ ਇੰਸਟਾਲ ਕਰਨੀ ਹੋਵੇਗੀ ਅਤੇ ਇਸ ਐਪ ਦੁਆਰਾ ਆਪਣੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਮੌਕੇ ਬੀਐਸਈਐਸ ਰਾਜਧਾਨੀ ਪਾਵਰ ਲਿਮਿਟਡ ਅਤੇ ਬੀਐਸਈਐਸ ਯਮੁਨਾ ਪਾਵਰ ਲਿਮਿਟਡ ਦੀ ਚੋਣ ਕਰਨੀ ਹੋਵੇਗੀ। ਜਿਸ ਤੋਂ ਬਾਅਦ ਉਹ ਆਪਣਾ ਬਿਜਲੀ ਦਾ ਬਿੱਲ ਭਰ ਸਕਦੇ ਹਨ ਅਤੇ ਮਿਲ ਰਹੇ ਇਸ ਲਾਭ ਨੂੰ ਪ੍ਰਾਪਤ ਕਰ ਸਕਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pay your electricity bill with a PhonePe cashback of Rs 174