ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਵੱਲੋਂ ਨਵੇਂ ਸਾਲ ਦਾ ਤੋਹਫਾ ; ਹੁਣ 139 ਨੰਬਰ 'ਤੇ ਮਿਲੇਗੀ ਸਾਰੀ ਸੇਵਾ

ਨਵੇਂ ਸਾਲ 2020 ਦੀ ਸ਼ੁਰੂਆਤ ਨਾਲ ਭਾਰਤੀ ਰੇਲਵੇ ਨੇ ਪਹਿਲਾਂ ਕਿਰਾਏ 'ਤੇ ਵਾਧਾ ਕਰ ਕੇ ਰੇਲ ਸਫਰ ਕਰਨ ਵਾਲਿਆਂ ਨੂੰ ਜੋਰਦਾਰ ਝਟਕਾ ਦਿੱਤਾ ਸੀ ਤਾਂ ਹੁਣ ਇੱਕ ਤੋਹਫਾ ਵੀ ਦਿੱਤਾ ਹੈ। ਭਾਰਤੀ ਰੇਲਵੇ ਨੇ ਹੈਲਪ ਲਾਈਨ ਨੰਬਰ ਸਬੰਧੀ ਵੱਡਾ ਬਦਲਾਅ ਕੀਤਾ ਹੈ। ਰੇਲਵੇ ਨੇ 1 ਜਨਵਰੀ 2020 ਤੋਂ ਹੈਲਪਲਾਈਨ ਨੰਬਰ 139 'ਤੇ 8 ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
 

ਹੁਣ ਹਰੇਕ ਤਰ੍ਹਾਂ ਦੀ ਜਾਣਕਾਰੀ, ਪੁੱਛਗਿੱਛ ਜਾਂ ਸ਼ਿਕਾਇਤ ਲਈ ਹੈਲਪਲਾਈਨ ਨੰਬਰ 139 ਡਾਇਲ ਕਰਨਾ ਪਵੇਗਾ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਹੁਣ ਲੋਕਾਂ ਨੂੰ ਵੱਖ-ਵੱਖ ਨੰਬਰ ਯਾਦ ਰੱਖਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਹੈਲਪਲਾਈਨ ਨੰਬਰ 182 ਜਾਰੀ ਰਹੇਗਾ। ਪੀਆਈਬੀ ਨੇ ਇੱਕ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।


 

ਤੁਹਾਨੂੰ ਰੇਲਵੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 139 ਨੰਬਰ ਨੂੰ ਯਾਦ ਰੱਖਣਾ ਹੈ। ਸੁਰੱਖਿਆ, ਮੈਡੀਕਲ ਐਮਰਜੈਂਸੀ, ਸਾਫ-ਸਫਾਈ, ਕੈਟਰਿੰਗ ਦੀ ਸ਼ਿਕਾਇਤ, ਕੋਚ ਦੀ ਸਾਂਭ-ਸੰਭਾਲ, ਟਰੇਨਾਂ ਦੇ ਆਉਣ-ਜਾਣ ਦਾ ਸਮਾਂ, ਪੀਐਨਆਰ, ਸੀਟਾਂ ਦੀ ਮੌਜੂਦਗੀ, ਹਾਦਸੇ ਸਬੰਧੀ ਜਾਣਕਾਰੀ ਆਦਿ ਬਾਰੇ ਤੁਹਾਨੂੰ 139 ਨੰਬਰ 'ਤੇ ਕਾਲ ਕਰਨੀ ਹੋਵੇਗੀ।

 


 

ਰੇਲਵੇ ਦੀ 139 ਨੰਬਰ ਦੀ ਸਰਵਿਸ 12 ਭਾਸ਼ਾਵਾਂ 'ਚ ਉਪਲੱਬਧ ਹੈ। ਇਸ ਤੋਂ ਪਹਿਲਾਂ ਰੇਲਵੇ ਨੇ ਯਾਤਰੀਆਂ ਲਈ ਕਈ ਨੰਬਰ ਜਾਰੀ ਕੀਤੇ ਸਨ, ਜਿਸ ਕਾਰਨ ਲੋਕਾਂ ਨੂੰ ਹਮੇਸ਼ਾ ਮੁਸ਼ਕਲ ਪੇਸ਼ ਆਉਂਦੀ ਸੀ ਕਿ ਉਹ ਕਿਹੜੇ ਨੰਬਰ 'ਤੇ ਕਾਲ ਕਰਨ। ਇਸ ਨੂੰ ਵੇਖਦਿਆਂ ਇਹ ਪਹਿਲ ਕੀਤੀ ਗਈ ਹੈ ਕਿ ਹੁਣ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਇੱਕੋ ਨੰਬਰ 139 'ਤੇ ਫੋਨ ਮਿਲਾਉਣਾ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railway introduces a single helpline number 139 for any help inquiry or grievance