ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਰਾਜਸਥਾਨ ’ਚ ਮੋਟਰ-ਸਾਈਕਲ ਕੰਪਨੀਆਂ ਨੂੰ ਮੁਫਤ ’ਚ ਦੇਣਾ ਹੋਵੇਗਾ ਹੈਲਮੇਟ

ਰਾਜਸਥਾਨ ਇੱਕ ਨਵਾਂ ਮੋਟਰਸਾਈਕਲ, ਸਕੂਟਰ ਜਾਂ ਕੋਈ ਦੋਪਹੀਆ ਵਾਹਨ ਖਰੀਦਣ ਵਾਲੇ ਵਿਅਕਤੀ ਨੂੰ ਸਬੰਧਤ ਕੰਪਨੀ ਤੋਂ ਮੁਫਤ ਇੱਕ ਹੈਲਮਟ ਦੇਣਾ ਪਵੇਗਾ। ਸੂਬੇ ਦੀ ਗਹਿਲੋਤ ਸਰਕਾਰ ਨੇ ਵਾਹਨ ਨਿਰਮਾਤਾਵਾਂ ਲਈ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ।

 

ਰਾਜਸਥਾਨ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਚਾਰੀਵਾਸ ਅਨੁਸਾਰ ਇਹ ਪ੍ਰਣਾਲੀ 1 ਅਪ੍ਰੈਲ ਤੋਂ ਲਾਗੂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਨਵਾਂ ਮੋਟਰਸਾਈਕਲ, ਸਕੂਟਰ ਜਾਂ ਕੋਈ ਦੋਪਹੀਆ ਵਾਹਨ ਖਰੀਦਣ ਵਾਲੇ ਵਿਅਕਤੀ ਨੂੰ ਕੰਪਨੀ ਵੱਲੋਂ ਆਈਐਸਆਈ ਮਾਰਕ ਹੈਲਮੇਟ ਮੁਫਤ ਦਿੱਤਾ ਜਾਵੇਗਾ।

 

ਖਾਚਰਿਯਾਵਾਸ ਨੇ ਕਿਹਾ ਕਿ ਸਰਕਾਰ ਨੇ ਸਾਰੀਆਂ ਦੋਪਹੀਆ ਵਾਹਨ ਕੰਪਨੀਆਂ ਲਈ ਗਾਹਕ ਨੂੰ ਹੈਲਮੇਟ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਸਾਰੇ ਵਾਹਨ ਡੀਲਰਾਂ ਨਾਲ ਇੱਕ ਮੀਟਿੰਗ ਵੀ ਕੀਤੀ ਗਈ। ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਅਧਿਕਾਰੀ ਅਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਇਸ ਮੀਟਿੰਗ ਵਿੱਚ ਮੌਜੂਦ ਸਨ।

 

ਖਾਸ ਗੱਲ ਇਹ ਹੈ ਕਿ ਸੜਕ ਹਾਦਸੇ ਕਾਰਨ ਹੋਣ ਵਾਲੀਆਂ ਮੌਤਾਂ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਮੋਟਰ ਸਾਈਕਲ ਹਾਦਸੇ ਦੌਰਾਨ ਅਕਸਰ ਇਹ ਵੇਖਿਆ ਗਿਆ ਹੈ ਕਿ ਹੈਲਮਟ ਨਾ ਪਹਿਨਣ ਦੀ ਹਾਲਤ ਚ ਅਕਸਰ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਜਾਂਦੀ ਹੈ। ਹੈਲਮੇਟ ਰੱਖਣ ਨਾਲ ਸਿਰ ਦੀ ਸੱਟ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ਇਹ ਸਾਈਕਲ ਸਵਾਰ ਦੀ ਜਾਨ ਬਚਾ ਸਕਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Government issue order to give free helmet with new bike