ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦਾ ਪਹਿਲਾ 5 ਜੀ ਫੋਨ ਲਾਂਚ, ਇਸ 'ਚ ਦੁਨੀਆ ਦਾ ਸਭ ਤੋਂ ਤੇਜ਼ ਪ੍ਰੋਸੈਸਰ

ਪਹਿਲਾ 5ਜੀ ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦਾ ਨਾਮ ਰੀਅਲਮੀ ਐਕਸ 50 ਪ੍ਰੋ 5ਜੀ ਹੈ। ਇਹ ਸੋਮਵਾਰ ਤੋਂ ਖ਼ਰੀਦਿਆ ਜਾ ਸਕਦਾ ਹੈ ਅਤੇ ਇਸ ਦੀ ਵਿਕਰੀ ਫਲਿੱਪਕਾਰਟ 'ਤੇ ਉਪਲਬੱਧ ਹੈ। ਕੰਪਨੀ ਨੇ ਇਸ ਫੋਨ 'ਚ ਫਲੈਗਸ਼ਿਪ ਸਨੈਪਡ੍ਰੈਗਨ 865 ਪ੍ਰੋਸੈਸਰ ਦੇ ਨਾਲ 5ਜੀ ਮਾਡਮ, 90 ਹਰਟਜ਼ ਡਿਸਪਲੇਅ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ। 

 

ਦੱਸ ਦੇਈਏ ਕਿ ਸਨੈਪਡ੍ਰੈਗਨ 865 ਪ੍ਰੋਸੈਸਰ ਦੁਨੀਆ ਦਾ ਸਭ ਤੋਂ ਤੇਜ਼ ਪ੍ਰੋਸੈਸਰ ਹੈ। ਇਸ ਦੇ ਨਾਲ ਹੀ ਅੱਜ ਇਕ ਹੋਰ 5 ਜੀ ਫੋਨ ਲਾਂਚ ਹੋਵੇਗਾ ਜਿਸ ਦਾ ਨਾਮ ਆਈਕਿਊ 3 ਹੈ ਜੋ ਸਨੈਪਡ੍ਰੈਗਨ 865 ਪ੍ਰੋਸੈਸਰ ਨਾਲ ਲੈਸ ਹੈ।

 

ਰੀਅਲਮੀ ਐਕਸ 50 ਪ੍ਰੋ 5ਜੀ ਭਾਰਤ ਵਿੱਚ 37,999 ਰੁਪਿਆ ਦੀ ਅੰਦਾਜ਼ਨ ਕੀਮਤ ਵਿੱਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਫਲਿੱਪਕਾਰਟ ਅਤੇ ਰੀਅਲਮੀ ਦੀ ਆਨਲਾਈਨ ਸਾਈਟ ਤੋਂ ਖਰੀਦਿਆ ਜਾ ਸਕੇਗਾ। ਇਹ ਕੀਮਤ ਇਸ ਵਿੱਚ 6 ਜੀਬੀ ਰੈਮ + 128 ਜੀਬੀ ਸਟੋਰੇਜ ਵੈਰੀਐਂਟ ਦੀ ਹੈ। ਕੰਪਨੀ ਨੇ ਇਸ 8 ਜੀਬੀ ਰੈਮ + 128 ਜੀਬੀ ਸਟੋਰੇਜ ਵੈਰੀਐਂਟ ਦੀ 39,999 ਰੁਪਏ ਦੀ ਕੀਮਤ ਵਿੱਚ ਲਾਂਚ ਕੀਤਾ ਹੈ। ਕੰਪਨੀ 12 ਜੀਬੀ ਰੈਮ + 256 ਜੀਬੀ ਸਟੋਰੇਜ ਵੈਰੀਐਂਟ ਵੀ ਵੇਚ ਰਹੀ ਹੈ ਜਿਸ ਦੀ ਕੀਮਤ 44,999 ਰੁਪਏ ਹੈ।

 

ਵਿਸ਼ੇਸ਼ਤਾਵਾਂ ਅਤੇ ਫੀਚਰ
 

ਰੀਅਲਮੀ ਐਕਸ 50 ਪ੍ਰੋ 5ਜੀ 'ਚ ਕੰਪਨੀ ਨੇ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਹੈ। ਭਾਰਤ ਵਿੱਚ ਇਸ ਪ੍ਰੋਸੈਸਰ ਦੇ ਨਾਲ ਆਉਣ ਵਾਲਾ ਇਹ ਪਹਿਲਾ ਸਮਾਰਟਫੋਨ ਹੈ। ਕੰਪਨੀ ਨੇ ਫੋਨ 'ਚ 6.44 ਇੰਚ ਦੀ ਸੁਪਰ ਅਮੋਲੇਡ ਡਿਸਪਲੇਅ ਦਿੱਤਾ ਹੈ। ਇਸ ਦੀ ਰਿਫਰੈਸ਼ ਰੇਟ 90 ਹਰਟਜ਼ ਹੈ। ਫੋਨ ਵਿੱਚ ਪਿਲ ਸ਼ੇਪਟ ਕੱਟਆਊਟ ਹੈ।

 

ਇਸ ਤੋਂ ਇਲਾਵਾ ਇਸ ਦੇ ਫਰੰਟ 'ਚ ਡਿਊਲ ਅਲਟਰਾ ਵਾਈਡ ਸੈਲਫੀ ਕੈਮਰਾ ਹੈ। ਫੋਨ 'ਚ ਕੰਪਨੀ ਨੇ ਕੋਰਨਿੰਗ ਗੋਰੀਲਾ ਗਲਾਸ 5 ਦੀ ਸੁਰੱਖਿਆ ਦਿੱਤੀ ਹੈ। ਕੰਪਨੀ ਨੇ ਫੋਨ 'ਚ 92 ਫੀਸਦੀ ਸਕਰੀਨ ਟੂ ਬਾਡੀ ਰੇਸ਼ੋ ਦਿੱਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Realme X50 Pro 5G Phone launched in india with snapdragon 865 soc