ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Realme XT 64 ਮੈਗਾਪਿਕਸਲ ਕੈਮਰੇ ਦੇ ਨਾਲ ਭਾਰਤ 'ਚ ਲਾਂਚ, ਜਾਣੋ ਕੀਮਤ 

Realme XT ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਸ ਫ਼ੋਨ ਵਿੱਚ 64 ਮੈਗਾਪਿਕਸਲ ਦੇ ਕੈਮਰੇ ਨਾਲ ਭਾਰਤ ਵਿੱਚ ਆਉਣ ਵਾਲਾ ਪਹਿਲਾ ਫ਼ੋਨ ਬਣ ਗਿਆ ਹੈ। ਇਸ ਤੋਂ ਪਹਿਲਾਂ ਰੈਡਮੀ ਨੇ 64 ਮੈਗਾਪਿਕਸਲ ਦਾ ਕੈਮਰਾ ਲਾਂਚ ਕੀਤਾ ਸੀ ਪਰ ਇਹ ਚੀਨ 'ਚ ਲਾਂਚ ਕੀਤਾ ਗਿਆ ਸੀ। 

 

ਰੀਅਲਮੀ 

Realme XT ਦੀ ਕੀਮਤ 15,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 4 ਜੀਬੀ ਰੈਮ + 64 ਜੀਬੀ ਸਟੋਰੇਜ ਵੇਰੀਐਂਟ ਦੀ ਹੈ। ਫ਼ੋਨ ਦਾ 6 ਜੀਬੀ ਰੈਮ + 64 ਜੀਬੀ ਸਟੋਰੇਜ ਵੇਰੀਐਂਟ 16,999 ਰੁਪਏ ਅਤੇ 8 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ 18,999 ਰੁਪਏ 'ਚ ਵੇਚੇ ਜਾਣਗੇ। 

ਫ਼ੋਨ ਨੂੰ ਪਰਲ ਵ੍ਹਾਈਟ ਅਤੇ ਪਰਲ ਬਲੂ ਕਲਰ 'ਚ ਉਪਲੱਬਧ ਕਰਵਾਇਆ ਜਾਵੇਗਾ। ਰੀਅਲਮੀ ਐਕਸ ਟੀ ਦੀ ਵਿਕਰੀ 16 ਸਤੰਬਰ ਨੂੰ ਦੁਪਹਿਰ 12 ਵਜੇ ਫਲਿੱਪਕਾਰਟ ਅਤੇ ਰੀਅਲਮੇ ਦੀ ਆਪਣੀ ਵੈਬਸਾਈਟ ਤੋਂ ਸ਼ੁਰੂ ਹੋਵੇਗੀ।


ਸਪੇਸੀਫਿਕੇਸ਼ਨ


Realme XT ਵਿੱਚ ਇੱਕ 6.4 ਇੰਚ ਦੀ ਸੁਪਰ ਅਮੋਲੇਡ ਸਕ੍ਰੀਨ ਹੈ, ਜੋ ਵਾਟਰ ਡ੍ਰਾਪ ਨਾਚ ਦੇ ਨਾਲ ਆਉਂਦੀ ਹੈ। ਫ਼ੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। ਚਾਰ ਰੀਅਲਮੀ ਕੈਮਰਿਆਂ ਨਾਲ ਲੇਟੇਸਟ ਹੈਂਡਸੇਟ ਆੱਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 712 ਪ੍ਰੋਸੈਸਰ ਨਾਲ ਲੈਸ ਹੈ। ਇਹ ਫ਼ੋਨ ਐਂਡਰਾਇਡ 9 ਪਾਈ 'ਤੇ ਆਧਾਰਤ ਕਲਰ ਓਐਸ 6 'ਤੇ ਚੱਲਦਾ ਹੈ। ਉਥੇ ਹੀ 4,000 ਐਮਏਐਚ ਦੀ ਬੈਟਰੀ ਹੋਵੇਗੀ ਜੋ 20 ਵਾਟ ਦੀ VOOC 3.0 ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਰੀਅਲਮੀ ਐਕਸ ਟੀ USB ਟਾਈਪ-ਸੀ ਪੋਰਟ ਨਾਲ ਆਉਂਦਾ ਹੈ।

 


ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਰੀਅਲਮੀ ਐਕਸ ਟੀ ਚਾਰ ਰੀਅਰ ਕੈਮਰਿਆਂ ਦੇ ਨਾਲ ਆਵੇਗਾ। ਇਸ ਵਿਚ 64 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ ਜੋ ਐਫ /1.8 ਅਪਰਚਰ ਦੇ ਨਾਲ ਆਉਂਦਾ ਹੈ। 

 

ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਮੈਕਰੋ ਕੈਮਰਾ ਅਤੇ 2 ਮੈਗਾਪਿਕਸਲ ਦਾ ਪੋਰਟਰੇਟ ਕੈਮਰਾ ਹੋਵੇਗਾ। ਦੋਵੇਂ ਹੀ 2 ਮੈਗਾਪਿਕਸਲ ਕੈਮਰਿਆਂ 'ਚ ਇੱਕ ਅਪਰਚਰ ਐੱਫ /2.4 ਹੋਵੇਗਾ। ਸੈਲਫੀ ਲਈ ਫ਼ੋਨ 'ਚ 16 ਮੈਗਾਪਿਕਸਲ ਦਾ ਕੈਮਰਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Realme XT launched in India with 64 megapixels know price and specification