ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਬਾਈਲ ਹੈਂਗ ਦੀ ਦਿੱਕਤ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

ਕਈ ਵਾਰ ਜ਼ਿਆਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡਾ ਸਮਾਰਟਫ਼ੋਨ ਹੈਂਗ ਹੋਣ ਲੱਗ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਨਵਾਂ ਫ਼ੋਨ ਖ਼ਰੀਦਦੇ ਹੋ ਅਤੇ ਕੁੱਝ ਸਮੇਂ ਬਾਅਦ ਉਹ ਵੀ ਹੈਂਗ ਕਰਨ ਲੱਗ ਜਾਂਦਾ ਹੈ। ਅਜਿਹੇ ਵਿਚ ਤੁਹਾਨੂੰ ਇਹ ਜਾਣਕਾਰੀ ਹੋਣਾ ਜ਼ਰੂਰੀ ਹੈ ਕਿ ਫ਼ੋਨ ਹੈਂਗ ਹੋਣ ਦਾ ਕਾਰਨ ਕੀ ਹੈ? ਕਈ ਸਮਾਰਟਫ਼ੋਨ ਕੰਪਨੀਆਂ ਅਪਣੇ ਹੈਂਡਸੈਟ ਦੇ ਪੁਰਾਣੇ ਆਪ੍ਰੇਟਿੰਗ ਸਿਸਟਮ ਨੂੰ ਅਪਡੇਟ ਕਰਨ ਦੀ ਸਹੂਲਤ ਦਿੰਦੀਆਂ ਹਨ ਪਰ ਆਪ੍ਰੇਟਿੰਗ ਸਿਸਟਮ ਅਪਡੇਟ ਕਰਨ ਨਾਲ ਸਮਾਰਟਫ਼ੋਨ ਹੌਲੀ ਹੋ ਸਕਦਾ ਹੈ।
 

ਇਸ ਕਾਰਨ ਫ਼ੋਨ 'ਚ ਪੁਰਾਣੇ ਹਾਰਡਵੇਅਰ ਘੱਟ ਸਪੀਡ ਵਾਲਾ ਪ੍ਰੋਸੈਸਰ ਅਤੇ ਰੈਮ ਹੋ ਸਕਦੀ ਹੈ। ਸਮਾਰਟਫ਼ੋਨ 'ਚ ਐਪਸ ਅਪਡੇਟ ਕਰਨ 'ਚ ਵੀ ਕਈ ਵਾਰ ਇਹ ਸਮੱਸਿਆ ਆਉਂਦੀ ਹੈ। ਜਦੋਂ ਤੁਸੀਂ ਸਮਾਰਟਫ਼ੋਨ 'ਤੇ ਐਪਸ ਇਸਤੇਮਾਲ ਕਰਨ ਤੋਂ ਬਾਅਦ ਬੈਕ ਕਰਦੇ ਹਨ ਤਾਂ ਐਪਸ ਬੰਦ ਨਾ ਹੋਣ ਦੀ ਬਜਾਏ ਮਿਨੀਮਾਈਜ਼ ਹੋ ਜਾਂਦੇ ਹਨ ਅਤੇ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੇ ਅਤੇ ਬੈਕਗਰਾਉਂਡ 'ਚ ਓਪਨ ਹੀ ਰਹਿੰਦੇ ਹਨ। ਇੰਟਰਨੈਟ ਐਕਸੈਸ ਕਰਨ 'ਤੇ ਇਹ ਵੀ ਸਰਗਰਮ ਹੋ ਜਾਂਦੇ ਹਨ।
 

ਇਸ ਕਾਰਨ ਫ਼ੋਨ ਹੌਲੀ ਹੋ ਜਾਂਦਾ ਹੈ ਅਤੇ ਕਈ ਵਾਰ ਹੈਂਗ ਵੀ ਹੋ ਜਾਂਦਾ ਹੈ। ਜੇਕਰ ਤੁਸੀਂ ਫ਼ੋਨ 'ਤੇ ਇੰਟਰਨੈਟ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਵੀ ਤੁਹਾਡਾ ਫ਼ੋਨ ਸਲੋ ਹੋ ਜਾਂਦਾ ਹੈ। ਇੰਟਰਨੈਟ 'ਤੇ ਜਦੋਂ ਵੀ ਕੁੱਝ ਸਰਚ ਕੀਤਾ ਜਾਂਦਾ ਹੈ ਤਾਂ ਇਹ ਫ਼ੋਨ ਦੀ ਟੈਂਪਰੇਰੀ ਮੈਮਰੀ 'ਚ ਸੇਵ ਹੋ ਜਾਂਦਾ ਹੈ। ਜਿਵੇਂ ਜਿਵੇਂ ਡੇਟਾ ਵੱਧਦਾ ਜਾਂਦਾ ਹੈ, ਸਮਾਰਟਫ਼ੋਨ ਸਲੋ ਹੋਣ ਲੱਗਦਾ ਹੈ।
 

ਤੁਸੀਂ ਕਈ ਵਾਰ ਅਪਣੇ ਸਮਾਰਟਫ਼ੋਨ 'ਚ ਅਜਿਹੇ ਐਪਸ ਇੰਸਟਾਲ ਕਰ ਲੈਂਦੇ ਹੋ ਜੋ ਪਲੇ ਸਟੋਰ 'ਤੇ ਵੀ ਨਹੀਂ ਹੁੰਦੇ। ਅਜਿਹੇ ਐਪਸ ਨਾਲ ਸਾਫ਼ਟਵੇਅਰ ਦੇ ਕਰਪਟ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਫ਼ੋਨ ਵੀ ਹੈਂਗ ਹੁੰਦਾ ਹੈ। ਬਹੁਤ ਸਾਰੇ ਯੂਜ਼ਰ ਅਪਣੇ ਸਮਾਰਟਫ਼ੋਨ ਨੂੰ ਕਦੇ ਆਫ਼ ਜਾਂ ਰਿਸਟਾਰਟ ਨਹੀਂ ਕਰਦੇ। ਅਜਿਹੇ 'ਚ ਲਗਾਤਾਰ ਯੂਜ਼ ਕਰਦੇ ਰਹਿਣ ਨਾਲ ਸਮਾਰਟਫ਼ੋਨ ਹੌਲੀ ਚੱਲਣ ਲੱਗ ਜਾਂਦੇ ਹਨ ਅਤੇ ਹੈਂਗ ਹੋਣ ਲੱਗ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reasons Behind Hanging Of Your Smart Phone necessary to take precautions