ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Reliance Jio Phone 2 ਲਾਂਚ: 501 ਰੁਪਏ 'ਚ ਪੁਰਾਣੇ ਫ਼ੋਨ ਨਾਲ ਬਦਲੋ

Reliance Jio Phone 2

Reliance Jio Phone 2 : ਰਿਲਾਇੰਸ ਜੀਓ ਨੇ ਆਪਣੀ AGM 'ਚ ਜੀਓ ਯੂਜਰਸ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ।  ਹੁਣ ਰਿਲਾਇੰਸ ਜੀਓ ਫੋਨ ਗਾਹਕਾਂ ਨੂੰ ਨਵਾਂ ਫੋਨ ਮਿਲੇਗਾ।  ਜਿਸ 'ਚ ਹੋਰ ਨਵੇਂ ਫ਼ੀਚਰ ਹੋਣਗੇ।  ਇਸ ਫੋਨ ਦਾ ਨਾਮ 'ਜੀਓ ਫੋਨ 2' ਹੋਵੇਗਾ।  ਕੰਪਨੀ ਦੇ ਮੌਨਸੂਨ ਹੰਗਾਮਾ ਆੱਫ਼ਰ ਦੇ ਤਹਿਤ ਯੂਜਰਸ ਨੂੰ  ਜੀਓ ਫੋਨ 2 ਲਈ 501 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਅਤੇ ਪੁਰਾਣਾ ਫੋਨ ਵਾਪਸ ਕਰਨਾ ਪਵੇਗਾ। 

 

ਜੀਓ ਫੋਨ 2 ਦੇ ਖਾਸ ਫ਼ੀਚਰ

ਜੀਓ ਫੋਨ 2 'ਚ ਇਕ ਵੱਡਾ ਕੀਪੈਡ, 4 ਜੀ ਸਪੋਰਟ, 2.4 ਇੰਚ ਡਿਸਪਲੇ, 2000 ਐੱਮਏਐੱਚ ਬੈਟਰੀ, 512 ਐੱਮਪੀ ਰੈਮ ਅਤੇ 4 ਜੀਬੀ ਸਟੋਰੇਜ਼ ਹੋਵੇਗੀ।  ਜਿਸ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ।  ਫੋਨ 'ਚ 2 MP ਦਾ ਰਿਅਰ ਅਤੇ 0.3 ਮੈਗਾਪਿਕਲ ਫਰੰਟ ਕੈਮਰਾ ਹੈ।  ਫੋਨ ਦੀ ਵਿਕਰੀ 15 ਅਗਸਤ, 2018 ਤੋਂ ਹੋਵੇਗੀ. ਨਵੇਂ ਫੋਨ ਦੀ ਕੀਮਤ 2,999 ਰੁਪਏ ਹੈ।  ਹਾਲਾਂਕਿ, ਪੁਰਾਣਾ ਫੋਨ ਵਾਪਸ ਕਰਕੇ, ਇਹ ਫ਼ੋਨ ਸਿਰਫ 501 ਰੁਪਏ 'ਚ ਖਰੀਦਿਆ ਜਾ ਸਕਦਾ ਹੈ। 

 

ਜਿਓ ਦੇ ਇਸ ਫੋਨ 'ਚ  YouTube, Facebook ਅਤੇ Whatsapp  ਦਾ ਮਜ਼ਾ ਵੀ ਲਿਆ ਜਾ ਸਕਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance Jio launches new JioPhone 2 at effective entry price of 501 Rupees