ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Samsung Galaxy M30s ਅਤੇ Galaxy M10s ਫ਼ੋਨ ਹੋਏ ਲਾਂਚ, ਜਾਣੋ ਕੀਮਤ 

ਸੈਮਸੰਗ ਗਲੈਕਸੀ ਐਮ30ਐਸ ਅਤੇ ਗਲੈਕਸੀ ਐਮ10 ਐੱਸ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਹ ਦੋਵੇਂ ਫ਼ੋਨ ਐਮ ਸੀਰੀਜ਼ ਦੇ ਅਪਡੇਟਿਡ ਵਰਜ਼ਨ ਹਨ। Samsung Galaxy M30s ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ, ਜੋ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਮੈਮੋਰੀ ਮਿਲਦੀ ਹੈ। ਜਦਕਿ 6 ਜੀਬੀ ਰੈਮ ਦੀ ਕੀਮਤ 16,999 ਰੁਪਏ ਹੋਵੇਗੀ।

 

Galaxy M10s ਦੀ ਸ਼ੁਰੂਆਤੀ ਕੀਮਤ 8,999 ਰੁਪਏ ਹੈ ਜਿਸ ਵਿੱਚ 3 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਮੈਮੋਰੀ ਹਾਸਲ ਹੋਵੇਗੀ। ਦੋਵੇਂ ਹੀ ਫ਼ੋਨ ਦੀ ਵਿਕਰੀ ਅਮੈਜ਼ਨ ਅਤੇ ਸੈਮਸੰਗ ਦੀ ਵੈਬਸਾਈਟ ਤੋਂ ਕੀਤੀ ਜਾਵੇਗੀ। ਇਹ 6,000 mAh ਦੀ ਮਜ਼ਬੂਤ ਬੈਟਰੀ ਦੇ ਨਾਲ ਆਉਂਦੇ ਹਨ।

 

ਸੈਮਸੰਗ ਗਲੈਕਸੀ ਐਮ30ਐਸ 'ਚ 6.4 ਇੰਚ ਦੀ ਫੁੱਲ ਐਚਡੀ ਪਲੱਸ ਇਨਫਿਨਿਟੀ ਯੂ ਡਿਸਪਲੇਅ ਦਿੱਤਾ ਗਿਆ ਹੈ। ਇਸ ਦੀ ਸਕ੍ਰੀਨ ਬਾਡੀ ਅਨੁਪਾਤ 91 ਪ੍ਰਤੀਸ਼ਤ ਹੈ। ਕੰਪਨੀ ਨੇ ਇਸ ਫ਼ੋਨ 'ਚ  Exynos 9611 octa-core ਦਾ ਵਰਤੋਂ ਕੀਤਾ ਹੈ। ਇਹ ਫ਼ੋਨ 6,000 mAh ਦੀ ਮਜ਼ਬੂਤ ਬੈਟਰੀ ਨਾਲ ਆਉਂਦਾ ਹੈ ਅਤੇ ਇਹ 15 ਵਾਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

 

ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਇਸ ਫ਼ੋਨ ਦੇ ਬੈਕ ਪੈਨਲ 'ਤੇ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ, ਜੋ ਐੱਫ/2.0 ਅਪਰਚਰ ਦੇ ਨਾਲ ਆਉਂਦਾ ਹੈ। ਇਸ ਵਿੱਚ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੈ ਜੋ ਡੂੰਘਾਈ ਵਾਲਾ ਕੈਮਰਾ ਹੈ ਅਤੇ ਤੀਜਾ ਅਲਟਰਾ ਵਾਈਡ ਲਈ 8 ਮੈਗਾਪਿਕਸਲ ਦਾ ਕੈਮਰਾ ਹੈ। ਸੈਲਫੀ ਪ੍ਰੇਮੀਆਂ ਲਈ ਇਸ ਵਿੱਚ 16 ਮੈਗਾਪਿਕਸਲ ਦਾ ਕੈਮਰਾ ਹੈ।

 

ਸੈਮਸੰਗ ਗਲੈਕਸੀ ਐਮ 10ਐਸ ਦੀਆਂ ਵਿਸ਼ੇਸ਼ਤਾਵਾਂ
 

ਸੈਮਸੰਗ ਗਲੈਕਸੀ ਐਮ 10ਐਸ 'ਚ 6.40 ਇੰਚ ਦੀ ਐਚਡੀ ਪਲੱਸ ਇਨਫਿਨਿਟੀ ਵੀ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਫ਼ੋਨ octa-core ਐਕਸਿਨੋਸ 7884ਬੀ ਪ੍ਰੋਸੈਸਰ ਨਾਲ ਲੈੱਸ ਹੈ, ਜਿਸ ਦੀ ਵੱਧ ਤੋਂ ਵੱਧ ਕਲਾਕ ਸਪੀਡ 1.6 ਗੀਗਾਹਰਟਜ਼ ਹੈ। ਇਹ ਫੋਨ ਵੀ 60000 mAh ਦੀ ਬੈਟਰੀ ਨਾਲ ਵੀ ਲੈੱਸ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Samsung Galaxy M30s and Galaxy M10s phones launched know features and price