ਸੈਮਸੰਗ ਛੇਤੀ ਹੀ ਭਾਰਤ 'ਚ ਆਪਣੀ ਗੈਲੇਕਸੀ ਆੱਨ ਸੀਰੀਜ਼ ਦਾ ਇੱਕ ਨਵਾਂ ਸਮਾਰਟਫੋਨ ਲਾਂਚ ਕਰ ਸਕਦਾ। ਜਿਸ ਚ ਇਨਫਿਨਟੀ ਡਿਸਪਲੇ ਦਿੱਤਾ ਜਾਵੇਗਾ। ਸੈਮਸੰਗ ਦਾ ਇਹ ਫੋਨ ਈ-ਕਮਰਸ ਸਾਈਟ ਫਲਿਪਕਾਰਟ ਤੇ ਉਪਲਬਧ ਹੋਵੇਗਾ। ਇਹ ਫੋਨ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਲਾਂਚ ਕੀਤਾ ਜਾ ਸਕਦਾ।
ਇਹ ਫੋਨ 4 GB RAM ਅਤੇ 64 GB ਅੰਦਰੂਨੀ ਮੈਮਰੀ ਨਾਲ ਪੇਸ਼ ਕੀਤਾ ਜਾ ਸਕਦਾ। ਸੈਮਸੰਗ ਗਲੈਕਸੀ ਦਾ ਨਵਾਂ ਸਮਾਰਟਫੋਨ ਐਕਸੀਨਾਸ ਪ੍ਰੋਸੈਸਰ ਨਾਲ ਆਵੇਗਾ। ਗਲੈਕਸੀ ਆਨ ਸੀਰੀਜ਼ ਦਾ ਆਖਰੀ ਫ਼ੋਨ ਗਲੈਕਸੀ ਓਨ 7 ਪ੍ਰਾਈਮ ਸਾਲ ਦੇ ਸ਼ੁਰੂ 'ਚ ਲਾਂਚ ਕੀਤਾ ਗਿਆ ਸੀ। ਫੋਨ ਦੀ ਕੀਮਤ ਵੀ ਕਾਫੀ ਘੱਟ ਸੀ।
ਸੈਮਸੰਗ ਗਲੈਕਸੀ J8 ਕੱਲ੍ਹ ਤੋਂ ਬਜ਼ਾਰ 'ਚ ਉਪਲਬਧ ਕਰਾਈਆ ਜਾਵੇਗਾ। ਇਹ ਫੋਨ ਪਿਛਲੇ ਮਹੀਨੇ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। Samsung Galaxy J8 ਦੀ ਕੀਮਤ 18,990 ਰੁਪਏ ਹੈ. ਫ਼ੇੇੋਨ 'ਚ 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਮੈਮਰੀ ਹੈ।