ਅਗਲੀ ਕਹਾਣੀ

Samsung ਦਾ ਇਹ ਬਹੁਤ ਹੀ ਦਮਦਾਰ ਫ਼ੋਨ ਹੋਇਆ ਸਸਤਾ

Samsung Galaxy J6

Samsung Galaxy J6 ਦੀ ਕੀਮਤ ਨੂੰ ਭਾਰਤੀ ਬਾਜ਼ਾਰ 'ਚ ਘਟਾ ਦਿੱਤਾ ਗਿਆ ਹੈ। ਕੰਪਨੀ ਨੇ ਫੋਨ ਦੇ 4GB ਰੈਮ ਅਤੇ 64GB ਮੈਮੋਰੀ ਵਾਲੇ ਵੇਰੀਐਂਟ ਦੀ ਕੀਮਤ ਘਟਾ ਦਿੱਤੀ ਹੈ।  ਭਾਰਤ ਵਿੱਚ ਇਸ ਸਮਾਰਟਫੋਨ ਦੇ ਦੋ ਵੇਰੀਐਂਟ ਉਪਲਬਧ ਹੈ। ਪਰ ਕਟੌਤੀ  ਇੱਕ ਹੀ ਵੇਰੀਐਂਟ ਵਿੱਚ ਕੀਤੀ ਗਈ ਹੈ। ਮਈ 'ਚ Galaxy J6  ਨੂੰGalaxy J8 ਨਾਲ ਭਾਰਤ 'ਚ ਲਾਂਚ ਕੀਤਾ ਗਿਆ ਸੀ।

 

ਭਾਰਤ ਵਿਚ ਗਲੈਕਸੀ J6 ਹੁਣ ਘਟ ਕੇ 15,990 ਰੁਪਏ ਦਾ ਹੋ ਗਿਆ ਹੈ। ਇਸਦੀ ਪੁਰਾਣੀ ਕੀਮਤ 16,490 ਰੁਪਏ ਸੀ। ਗਾਹਕ ਇਸ ਸਮਾਰਟਫੋਨ ਨੂੰ ਸੈਮਸੰਗ ਈ-ਸਟੋਰ ਤੋਂ ਵੀ ਖਰੀਦ ਸਕਦੇ ਹਨ। ਇਸ ਤੋਂ ਇਲਾਵਾ, ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਉਪਭੋਗਤਾਵਾਂ ਦੀਆਂ ਗਲੈਕਸੀ J6 ਨੂੰ ਖਰੀਦਣ ਲਈ 1500 ਰੁਪਏ ਦੀ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਮਤਲਬ ਕਿ ਕੁੱਲ 2000 ਦੀ ਬਚਤ।

 

ਸੈਮਸੰਗ ਗਲੈਕਸੀ J6 

 

ਗਲੈਕਸੀ J6 ਡੁਇਲ ਸਿਮ ਫ਼ੋਨ ਹੈ। ਇਸ ਸਮਾਰਟਫੋਨ 'ਚ ਇੱਕ 5.6 ਇੰਚ ਐਚਡੀ + ਸੁਪਰ ਐਮਲੋਡ 'ਇਨਫਿਨਿਟੀ ਡਿਸਪਲੇ' ਹੈ। ਇਸਦੀ ਅੰਦਰੂਨੀ ਸਟੋਰੇਜ 64GB ਹੈ, ਜੋ ਕਿ ਕਾਰਡ ਦੀ ਮਦਦ ਨਾਲ 256GB ਤੱਕ ਵਧਾਈ ਜਾ ਸਕਦੀ ਹੈ।

 

ਕੈਮਰਾ13 ਮੈਗਾਪਿਕਸਲਸ ਦਿੱਤਾ ਗਿਆ ਹੈ। ਜਦੋਂ ਕਿ 8 ਮੈਗਾਪਿਕਸਲ ਸੈਲਫ਼ੀ ਕੈਮਰਾ ਹੈ. ਦੋਨੇਂ ਪਾਸੇ LED ਫਲੈਸ਼  ਦਿੱਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung j6 smart phone got cheaper know what is the new price