ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Samsung ਨੇ ਪੇਸ਼ ਕੀਤੇ ਦੋ ਨਵੇਂ ਐਪਸ, ਕਰਨਗੇ ਵਿਦਿਆਂਗਾਂ ਦੀ ਮਦਦ

ਸੈਮਸੰਗ ਨੇ ਦੋ ਵਿਸ਼ੇਸ਼ ਐਪਸ ਲਾਂਚ ਕੀਤੇ ਹਨ। ਇਨ੍ਹਾਂ ਐਪਸ ਦਾ ਨਾਮ ਗੁੱਡ ਵਾਈਬਜ਼ (Good Vibes) ਅਤੇ ਰਿਲਿਊਮਿਨੋ (Relumino) ਰੱਖਿਆ ਗਿਆ ਹੈ। ਇਹ ਐਪਸ ਸੁਣਨ ਅਤੇ ਵੇਖਣ ਵਿੱਚ ਅਸਮੱਰਥ ਅਤੇ ਘੱਟ ਨਜ਼ਰ ਵਾਲੇ ਲੋਕਾਂ ਲਈ ਸੰਚਾਰ ਸਾਧਨਾਂ ਵਜੋਂ ਕੰਮ ਕਰਨਗੇ। ਸੈਮਸੰਗ ਨੇ ਇਸ ਐਪਲੀਕੇਸ਼ ਨੂੰ ਆਪਣੇ ਨਾਗਰਿਕਤਾ ਪ੍ਰੋਗਰਾਮ ਤਹਿਤ ਲਿਆਂਦਾ ਹੈ।


Good Vibes ਨੂੰ ਸੈਮਸੰਗ ਇੰਡੀਆ ਟੀਮ ਨੇ ਤਿਆਰ ਕੀਤਾ ਹੈ। ਇਹ ਐਪ ਮਾਰਸ ਕੋਡ ਰਾਹੀਂ ਵਾਈਬ੍ਰੇਸ਼ਨ ਨੂੰ ਟੈਕਸਟ ਵਿੱਚ ਅਤੇ ਟੈਕਸਟ ਨੂੰ ਵਾਇਬ੍ਰੇਸ਼ੰਸ ਵਿੱਚ ਬਦਲ ਦਿੰਦਾ ਹੈ ਅਤੇ ਸੰਚਾਰ ਸਥਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ।

 

ਬੋਲ਼ੇ-ਅੰਨ੍ਹੇ (ਸੁਣਨ ਅਤੇ ਵੇਖਣ ਤੋਂ ਪ੍ਰਭਾਵਿਤ) ਵਿਅਕਤੀ ਸਮਾਰਟਫ਼ੋਨ ਵਿੱਚ ਡਾਟਸ ਅਤੇ ਡੈਸ਼ਜ ਦੇ ਸੁਮੇਲ ਦੀ ਵਰਤੋਂ ਕਰਕੇ ਸੁਨੇਹੇ ਭੇਜ ਸਕਦੇ ਹਨ, ਜੋ ਕਿ ਦੂਜੇ ਵਿਅਕਤੀ ਨੂੰ ਟੈਕਸਟ ਜਾਂ ਵਾਇਸ ਰੂਪ ਵਿੱਚ ਮਿਲਦੇ ਹੈ।

 

ਜਦੋਂ ਕੋਈ ਵਿਅਕਤੀ ਬੋਲ਼ੇ-ਅੰਨ੍ਹੇ ਵਿਅਕਤੀ ਨੂੰ ਕੋਈ ਟੈਕਸਟ ਜਾਂ ਆਵਾਜ਼ ਦਾ ਸੁਨੇਹਾ ਭੇਜਦਾ ਹੈ, ਉਹ ਮੋਰਸ ਕੋਡ ਵਿਚ ਕੰਬਣੀ ਦੇ ਰੂਪ ਵਿੱਚ ਮਿਲਦੇ ਹਨ ਜਿਸ ਨੂੰ ਸੁਣਨ ਅਤੇ ਵੇਖਣ ਤੋਂ ਅਸਮਰੱਥ ਵਿਅਕਤੀ ਆਸਾਨੀ ਨਾਲ ਸਮਝ ਲੈਂਦਾ ਹੈ। ਫਿਲਹਾਲ ਇਹ ਐਪ ਸੈਮਸੰਗ ਗਲੈਕਸੀ ਸਟੋਰ 'ਤੇ ਉਪਲਬੱਧ ਹੈ ਅਤੇ ਜਲਦੀ ਹੀ ਹੋਰ ਐਂਡਰਾਇਡ ਉਪਭੋਗਤਾ ਵੀ ਇਸ ਦੀ ਵਰਤੋਂ ਕਰਨ ਦੇ ਯੋਗ ਹੋ ਜਾਣਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: samsung launch two apps for help deaf blind and visually impaired