ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Apple iPhone ਦਾ ਲਾਂਚ ਸਮਾਗਮ ਦੇਖੋ

ਅਮਰੀਕਾ ਦੀ ਟੈੱਕ ਕੰਪਨੀ ਐਪਲ (Apple) ਅੱਜ (12 ਸਤੰਬਰ) ਕੈਲੀਫੋਰਨੀਆ ਕਿਊਪਰੋਟਿਨੋ ਦੇ ਸਟੀਵ ਜਾਬਸ ਥਿਏਟਰ 'ਚ ਲਾਂਚਿੰਗ ਈਵੈਂਟ ਦਾ ਪ੍ਰਬੰਧ ਕਰ ਰਹੀ ਹੈ, ਜਿਸ ਦਾ ਭਾਰਤੀ ਸਮੇਂ ਅਨੁਸਾਰ ਰਾਤ 10.30 ਵਜੇ ਸ਼ੁਰੂ ਹੋਵੇਗਾ। ਇਸ ਈਵੈਂਟ 'ਚ ਕੰਪਨੀ ਤਿੰਨ ਨਵੇਂ ਆਈਫੋਨਜ਼ ਤੋਂ ਇਲਾਵਾ ਨਵੀਂ ਐਪਲ ਵਾਚ ਸੀਰੀਜ਼ ਸਮੇਤ ਹੋਰ ਪ੍ਰੋਡਕਟਸ ਲਾਂਚ ਕਰੇਗੀ। ਇਸ ਈਵੈਂਟ ਦਾ ਦੁਨੀਆਭਰ ਦੇ ਲੋਕ ਲਾਈਵ ਵੀ ਦੇਖ ਸਕਦੇ ਹਨ। 

 

ਲਾਈਵ ਸਟਰੀਮ


ਐਪਲ ਦਾ ਇਹ ਲਾਂਚ ਈਵੈਂਟ ਤੁਸੀਂ ਆਈ. ਓ. ਐੱਸ 10 (IOS 10) ਦੇ ਰਾਹੀਂ ਐਪਲ ਦੀ ਆਫਿਸ਼ੀਅਲ ਵੈੱਬਸਾਈਟ ਜਾਂ ਫਿਰ ਦਿੱਤੇ ਗਏ ਲਿੰਕ https://www.apple.com/apple-events/september-2018/ 'ਤੇ ਕਲਿੱਕ ਕਰ ਕੇ ਦੇਖ ਸਕਦੇ ਹੋ। ਮੈਕ ਦੇ ਯੂਜ਼ਰਸ ਇਸ ਲਾਈਵ ਸਟਰੀਮ ਨੂੰ ਤਾਂ ਹੀ ਦੇਖ ਸਕਣਗੇ, ਜਦੋਂ ਉਨ੍ਹਾਂ ਦਾ ਆਪਰੇਟਿੰਗ ਸਿਸਟਮ (OS ) 10.2 ਜਾਂ ਫਿਰ ਇਸ ਤੋਂ ਉੱਪਰ ਦਾ ਵਰਜ਼ਨ ਹੋਵੇਗਾ। ਵਿੰਡੋਜ਼ 10 ਅਤੇ 7 ਦੇ ਯੂਜ਼ਰਸ ਫਾਇਰਫਾਕਸ , ਕ੍ਰੋਮ ਅਤੇ ਮਾਈਕ੍ਰੋਸਾਫਟ ਐੱਜ ਦੇ ਰਾਹੀਂ ਇਸ ਈਵੈਂਟ ਦਾ ਲਾਈਵ ਸਟਰੀਮ ਦੇਖ ਸਕਦੇ ਹਨ।

https://www.apple.com/apple-events/september-2018/

 

ਐਪਲ ਈਵੈਂਟ 'ਚ ਲਾਂਚ ਹੋਣਗੇ ਇਹ ਪ੍ਰੋਡਕਟਸ

ਨਵੇਂ ਆਈਫੋਨਜ਼-
ਇਸ ਈਵੈਂਟ 'ਚ ਕੰਪਨੀ ਆਈਫੋਨ ਦੇ ਤਿੰਨ ਨਵੇਂ ਮਾਡਲ ਲਾਂਚ ਕਰੇਗੀ, ਜਿਸ 'ਚ ਆਈਫੋਨ XS, ਆਈਫੋਨ XS ਪਲੱਸ ਅਤੇ ਡਿਊਲ ਸਿਮ ਆਈਫੋਨ XC ਹੋ ਸਕਦਾ ਹੈ। ਇਨ੍ਹਾਂ ਸਮਾਰਟਫੋਨਜ਼ 'ਚ ਦੋ ਦੀ ਕੀਮਤ ਲਗਭਗ 72,000 ਰੁਪਏ ਹੋ ਸਕਦੀ ਹੈ। ਇਨ੍ਹਾਂ ਤਿੰਨਾਂ ਆਈਫੋਨਜ਼ 'ਚ ਫੇਸ ਆਈ. ਡੀ. ਮੁੱਖ ਫੀਚਰ ਹੋਵੇਗਾ , ਜਿਸ ਦੇ ਰਾਹੀਂ ਇਨ੍ਹਾਂ ਡਿਵਾਈਸਿਜ਼ ਨੂੰ ਅਨਲਾਕ ਕੀਤਾ ਜਾਵੇਗਾ। ਤਿੰਨਾਂ ਹੈਂਡਸੈੱਟਾਂ 'ਚ ਨੌਚ ਡਿਸਪਲੇਅ, ਫੇਸ ਆਈ. ਡੀ. ਸੁਪੋਰਟ ਅਤੇ ਕੰਪਨੀ ਦਾ ਲੇਟੈਸਟ ਏ12 ਪ੍ਰੋਸੈਸਰ ਮੌਜੂਦ ਹੋਵੇਗਾ। ਕੰਪਨੀ ਦੇ ਤਿੰਨਾਂ ਹੈਂਡਸੈੱਟਾਂ 'ਚ 64 ਜੀ. ਬੀ. ਅਤੇ 256 ਜੀ. ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟਸ 'ਚ ਪੇਸ਼ ਕੀਤੇ ਜਾਣਗੇ ਪਰ ਰਿਪੋਰਟ ਮੁਤਾਬਕ ਆਈਫੋਨ XS ਸੀਰੀਜ਼ 'ਚ ਇਕ ਵੇਰੀਐਂਟ 512 ਜੀ. ਬੀ. ਸਟੋਰੇਜ ਵੀ ਹੋਵੇਗੀ। ਇਸ 'ਚ ਡਿਊਲ ਰੀਅਰ ਕੈਮਰਾ ਤਾਂ ਆਈਫੋਨ XC 'ਚ ਸਿੰਗਲ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈਫੋਨ XS 'ਚ 5.8 ਇੰਚ ਦੀ ਓ. ਐੱਲ. ਈ. ਡੀ. ਡਿਸਪਲੇਅ, ਆਈਫੋਨ XS ਪਲੱਸ 'ਚ 6.5 ਇੰਚ ਦੀ ਓ. ਐੱਲ. ਈ. ਡੀ. ਸਕਰੀਨ ਅਤੇ ਆਈਫੋਨ XC 'ਚ 6.1 ਇੰਚ ਦੀ ਐੱਲ. ਸੀ. ਡੀ. ਡਿਸਪਲੇਅ ਹੋ ਸਕਦੀ ਹੈ।

 

ਏਅਰਪੋਡ 2 (AirPods 2)


ਕੰਪਨੀ ਵਾਇਰਲੈੱਸ ਏਅਰਪੋਡਸ 2 ਲਾਂਚ ਕਰ ਸਕਦੀ ਹੈ ਅਤੇ ਇਸ 'ਚ ਇੰਪਰੂਵ ਵਾਇਰਲੈੱਸ ਚਿਪ ਅਤੇ 'ਹੇ ਸਿਰੀ' ਦੀ ਅਪਡੇਟ ਸੁਪੋਰਟ ਹੋਵੇਗੀ, ਜੋ ਕਿ ਵੋਲੀਅਮ ਪਲੇਬੈਕ ਅਤੇ ਆਡੀਓ ਪਲੇਬੈਕ ਨੂੰ ਸੁਪੋਰਟ ਕਰੇਗਾ। ਏਅਰਪੋਡਸ 2 ਨੂੰ ਕੰਪਨੀ $159 (ਲਗਭਗ 11,400 ਰੁਪਏ) 'ਚ ਪੇਸ਼ ਕਰ ਸਕਦੀ ਹੈ।

 

ਐਪਲ ਵਾਚ ਸੀਰੀਜ਼ 4 (Apple Watch Series 4)


ਐਪਲ ਦੁਆਰਾ ਇਸ ਈਵੈਂਟ 'ਚ ਨਵੀਂ ਸੀਰੀਜ਼ ਦੀ ਸਮਾਰਟਵਾਚ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ। ਐਪਲ ਵਾਚ ਸੀਰੀਜ਼ 4 ਦੇ ਡਿਜ਼ਾਈਨ ਬਾਰੇ ਗੱਲ ਕਰੀਏ ਤਾਂ ਇਸ ਸਾਲ ਐਪਲ ਵਾਚ 'ਚ ਕਾਫੀ ਬਦਲਾਅ ਕੀਤੇ ਜਾ ਸਕਦੇ ਹਨ। ਇਸ ਵਾਚ 'ਚ ਇਕ ਗੋਲ ਡਾਇਲ, ਆਲਵੇਜ਼ -ਆਨ ਡਿਸਪਲੇਅ , ਜ਼ਿਆਦਾ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਮੌਜੂਦ ਹੋ ਸਕਦੀ ਹੈ।

 

ਨਵਾਂ ਮੈਕਸ ਅਤੇ ਮੈਕਬੁਕਸ


ਆਈਫੋਨ ਅਤੇ ਐਪਲ ਵਾਚ ਤੋਂ ਇਲਾਵਾ ਕੰਪਨੀ ਦੁਆਰਾ 12 ਸਤੰਬਰ ਨੂੰ ਹੋਣ ਵਾਲੇ ਈਵੈਂਟ 'ਚ ਰੈਟਿਨਾ ਡਿਸਪਲੇਅ ਦੇ ਨਾਲ ਨਵਾਂ ਮੈਕਬੁੱਕ ਏਅਰ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇੰਟੇਲ ਦੇ 8ਵੀਂ ਜਨਰੇਸ਼ਨ ਪ੍ਰੋਸੈਸਰ ਦੇ ਨਾਲ ਨਵਾਂ ਆਈਮੈਕਸ ਵੀ ਲਾਂਚ ਕੀਤਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:See Apple iPhones Launch Event LIVE