ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਹ ਚੱਕੋ ਸਮਾਰਟਫੋਨ ਨੂੰ ਟੁੱਟਣ ਤੋਂ ਬਚਾਉਣ ਵਾਲਾ ਏਅਰਬੈਗ

ਸਮਾਰਟਫ਼ੋਨ ਏਅਰਬੈਗ

ਜਦੋਂ ਤੁਹਾਡਾ ਕੀਮਤੀ ਸਮਾਰਟਫੋਨ ਡਿੱਗਦਾ ਹੈ, ਤਾਂ ਤੁਹਾਡਾ ਸਾਹ ਰੁਕ ਜਾਂਦਾ। ਪਰ ਹੁਣ ਇਹ ਨਹੀਂ ਹੋਵੇਗਾ। ਹੁਣ ਸਮਾਰਟਫੋਨ ਡਿੱਗਣ ਤੇ ਨਹੀਂ ਟੁੱਟੇਗਾ।

 

ਪਰ ਤਾਂ ਹੀ ਜੇ ਤੁਹਾਡੇ ਕੋਲ ਸਮਾਰਟਫੋਨ ਏਅਰਬੈਗ ਹੈ। ਵਿਗਿਆਨੀਆਂ ਨੇ ਸਮਾਰਟਫੋਨ ਦੇ ਇੱਕ ਕਵਰ ਨੂੰ ਤਿਆਰ ਕੀਤਾ ਹੈ ਜੋ ਇੱਕ ਏਅਰਬੈਗ ਵਾਂਗ ਕੰਮ ਕਰਦਾ ਹੈ। ਕਵਰ ਦੇ ਕੋਲ ਮੱਕੜੀ ਦੀ ਤਰ੍ਹਾਂ ਦੀ ਪੈਰ ਲੱਗੇ ਹਨ ਜੋ ਸਮਾਰਟਫੋਨ ਦੇ ਡਿੱਗਣ 'ਤੇ ਵੀ ਨੁਕਸਾਨ ਨਹੀਂ ਹੋਣ ਦੇਣਗੇ।


ਇਹ ਖਾਸ ਕਿਸਮ ਦਾ ਕਵਰ ਬਾਜ਼ਾਰ ਵਿਚ ਮੌਜੂਦ ਆਮ ਕਵਰ ਤੋਂ ਵੱਖ ਨਹੀਂ ਦਿਖਦਾ। ਪਰ ਜਦੋਂ ਫ਼ੋਨ ਜ਼ਮੀਨ 'ਤੇ ਡਿੱਗਦਾ ਹੈ। ਇਸ ਦੇ ਅੰਦਰ ਲੱਗੇ ਚਾਰ ਪੈਰ ਫੋਨ ਨੂੰ ਬਚਾਉਂਦੇ ਹਨ 'ਤੇ ਫੋਨ ਨੂੰ ਨੁਕਸਾਨ ਪਹੁੰਚਣ ਤੋਂ ਬਚਾ ਲੈਂਦੇ ਹਨ।ਬਾਅਦ 'ਚ ਉਹ ਆਪਣੇ ਅੰਦਰ ਚਲੇ ਜਾਂਦੇ ਹਨ। ਅਸਲ 'ਚ ਇਹ ਏਅਰਬੈਗ ਅਜਿਹੀ ਸੇਂਸਰ ਨਾਲ ਲੈਸ ਹੈ ਜੋ ਫੋਨ ਦੇ ਹੱਥਾਂ 'ਚੋਂ  ਛੁੱਟ ਜਾਣ ਨੂੰ ਪਛਾਣ ਸਕਦੇ ਹਨ। ਇਹ ਕਵਰ ਜਰਮਨੀ ਦੀ ਐਲਨ ਯੂਨੀਵਰਸਿਟੀ ਦੇ ਫ਼ਿਲਿੱਪ ਫ੍ਰੇਜ਼ਲ ਦੁਆਰਾ ਬਣਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smartphone will not break even after falling on the ground