ਅਗਲੀ ਕਹਾਣੀ

ਹਵਾਈ ਅੱਡੇ 'ਤੇ ਬਸ ਚਿਹਰਾ ਸਕੈਨ ਕਰਕੇ ਮਿਲੇਗੀ ਐਂਟਰੀ

ਹਵਾਈ ਅੱਡੇ 'ਤੇ ਬਸ ਚਿਹਰਾ ਸਕੈਨ ਕਰਕੇ ਮਿਲੇਗੀ ਇੰਟਰੀ

ਹਵਾਈ ਯਾਤਰੀਆਂ ਨੂੰ ਹੁਣ ਏਅਰਪੋਰਟ 'ਤੇ ਚਿਹਰਾ ਸਕੈਨ ਕਰਕੇ ਇੰਟਰੀ ਮਿਲੇਗੀ। ਸਰਕਾਰ ਇਸ ਸਹੂਲਤ ਨੂੰ ਪ੍ਰਦਾਨ ਕਰਨ ਵੱਲ ਕੰਮ ਕਰ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਇਹ ਪਹਿਲ ਛੇਤੀ ਹੀ ਸ਼ੁਰੂ ਹੋ ਜਾਵੇਗੀ।

 

ਮੰਤਰਾਲੇ ਦੇ ਮੁਤਾਬਕ ਇਹ ਯੋਜਨਾ ਫਰਵਰੀ 2019 ਦੇ ਅੰਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਬੈਂਗਲੋਰ ਤੇ ਹੈਦਰਾਬਾਦ ਹਵਾਈ ਅੱਡੇ 'ਤੇ ਇਹ ਸੁਵਿਧਾ ਸਭ ਤੋਂ ਪਹਿਲਾ ਦਿੱਤੀ ਜਾਵੇਗੀ। ਮੁਸਾਫਰਾਂ ਕੋਲ ਚਿਹਰੇ ਨੂੰ ਸਕੈਨ ਕਰਕੇ ਸਫਰ ਕਰਨ ਦੀ ਸਹੂਲਤ ਲੈਣ ਜਾਂ ਨਾ ਲੈਣ ਦਾ ਵੀ ਵਿਕਲਪ ਹੋਵੇਗਾ।

 

ਭਾਸ਼ਾ ਅਨੁਸਾਰ ਫੇਸ ਪਹਿਚਾਣ ਡਿਜੀਟਲ ਤੇ ਬਾਇਓਮੈਟ੍ਰਿਕ ਆਧਾਰਿਤ ਹੋਵੇਗੀ।ਇਸ ਨਾਲ ਯਾਤਰੀ ਨੂੰ ਹਵਾਈ ਅੱਡੇ ਵਿੱਚ ਦਾਖਲ ਹੋਣ ਤੇ ਹੋਰ ਲੋੜਾਂ ਪੂਰੀਆਂ ਕਰਨ ਵਿੱਚ ਬੜੀ ਆਸਾਨੀ ਹੋਵੇਗੀ।

 

ਕਿੱਥੇ ਸ਼ੁਰੂ...

 

ਮੰਤਰਾਲੇ ਦੇ ਅਨੁਸਾਰ ਏਅਰਪੋਰਟ ਅਥਾਰਟੀ ਆਫ ਇੰਡੀਆ ਕੋਲਕਾਤਾ, ਵਾਰਾਣਸੀ, ਪੁਣੇ ਤੇ ਵਿਜੇਵਾੜਾ ਹਵਾਈ ਅੱਡੇ ਉੱਤੇ ਅਗਲੇ ਸਾਲ ਅਪ੍ਰੈਲ ਤੱਕ ਇਸ ਸਹੂਲਤ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:soon your face can get you entry at airports