ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਦੇਸ਼ ਨੇ ਸਭ ਤੋਂ ਪਹਿਲਾਂ ਲਾਂਚ ਕੀਤੀ 5G ਸਰਵਿਸ, 4G ਤੋਂ 20 ਗੁਣਾ ਜ਼ਿਆਦਾ ਹੈ ਸਪੀਡ


ਪੰਜਵੀਂ ਪੀੜ੍ਹੀ ਦੀ ਮੋਬਾਈਲ ਸੇਵਾ ਅਰਥਾਤ 5ਜੀ ਸੇਵਾ ਸ਼ੁਰੂ ਕਰਨ ਨੂੰ ਲੈ ਕੇ ਚੱਲ ਰਹੀ ਦੌੜ ਵਿੱਚ  ਦੱਖਣੀ ਕੋਰੀਆ ਨੇ ਸਭ ਤੋਂ ਪਹਿਲਾਂ ਬਾਜ਼ੀ ਮਾਰੀ। ਅਮਰੀਕਾ, ਚੀਨ ਅਤੇ ਯੂਰਪੀਅਨ ਦੇਸ਼ਾਂ ਤੋਂ ਪਹਿਲਾਂ ਦੱਖਣੀ ਕੋਰੀਆ ਨੇ 5ਜੀ ਟੈਕਨਾਲੋਜੀ ਲਾਂਚ ਕੀਤੀ। ਦੱਖਣੀ ਕੋਰੀਆ ਦੀਆਂ ਦੂਰਸੰਚਾਰ ਕੰਪਨੀਆਂ ਨੇ ਨਿਰਧਾਰਤ ਮਿਤੀ ਤੋਂ ਦੋ ਦਿਨ ਪਹਿਲਾਂ ਰਾਸ਼ਟਰੀ ਪੱਧਰ 'ਤੇ 5ਜੀ ਸੇਵਾ ਦੀ ਸ਼ੁਰੂਆਤ ਕੀਤੀ।


ਦੱਖਣੀ ਕੋਰੀਆ ਦੀਆਂ ਤਿੰਨ ਚੋਟੀ ਦੀਆਂ ਦੂਰਸੰਚਾਰ ਕੰਪਨੀਆਂ ਐਸ ਕੇ ਟੈਲੀਕਾਮ, ਕੇਟੀ ਅਤੇ ਐਲਜੀ ਯੂਪਲੈਕਸ ਨੇ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਇਸੇ ਸਾਲ ਅਪ੍ਰੈਲ ਵਿੱਚ 5ਜੀ ਸਰਵਿਸ ਲਾਂਚ ਕੀਤੀ ਹੈ।


ਸਭ ਤੋਂ ਪਹਿਲਾਂ 5ਜੀ ਸੇਵਾਵਾਂ ਪ੍ਰਦਾਨ ਕਰਨ ਦਾ ਖਿਤਾਬ ਹਾਸਲ ਕਰਨ ਲਈ ਦੱਖਣੀ ਕੋਰੀਆ ਨਾਲ ਅਮਰੀਕਾ, ਚੀਨ ਅਤੇ ਜਾਪਾਨ ਦੌੜ ਵਿੱਚ ਸ਼ਾਮਲ ਸਨ। ਲਾਂਚ ਤੋਂ ਬਾਅਦ ਸਮਾਚਾਰ ਏਜੰਸੀ ਯੋਨਹੈਪ ਨੇ ਲਿਖਿਆ ਕਿ ਦੱਖਣੀ ਕੋਰੀਆ ਦੀਆਂ ਕੰਪਨੀਆਂ ਵੱਲੋਂ ਦੇਰ ਰਾਤ 5ਜੀ ਸੇਵਾ ਦੀ ਸ਼ੁਰੂਆਤ ਕਰਨ ਦੇ ਚੱਲਦਿਆਂ ਅਮਰੀਕਾ ਦੀ ਦੂਰਸੰਚਾਰ ਕੰਪਨੀ ਵੇਰੀਜਾਨ ਨੂੰ ਆਪਣੀ 5ਜੀ ਸੇਵਾਵਾਂ ਜਲਦੀ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ।


ਮਾਹਰਾਂ ਨੇ ਦੱਸਿਆ ਕਿ 5ਜੀ ਸੇਵਾ ਸਮਾਰਟਫੋਨ ਨੂੰ ਤੇਜ਼ ਸੰਪਰਕ ਪ੍ਰਦਾਨ ਕਰੇਗੀ। ਇਸ ਦੀ ਗਤੀ 4ਜੀ ਨਾਲੋਂ 20 ਗੁਣਾ ਜ਼ਿਆਦਾ ਤੇਜ਼ ਹੋਵੇਗੀ ਅਤੇ ਇਹ ਗਾਹਕਾਂ ਨੂੰ ਇਕ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਪੂਰੀ ਫ਼ਿਲਮ ਡਾਊਨਲੋਡ ਕਰਨ ਦੀ ਸਹੂਲਤ ਦੇਵੇਗੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Korea Launched 5G Service first before US and China