ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਾਟਾ ‘ਟਿਗੋਰ’ ਕਾਰ ਫ਼ੁੱਲ–ਚਾਰਜ ਕਰਨ ’ਤੇ ਚੱਲੇਗੀ 142 ਕਿਲੋਮੀਟਰ

ਟਾਟਾ ‘ਟਿਗੋਰ’ ਕਾਰ ਫ਼ੁੱਲ–ਚਾਰਜ ਕਰਨ ’ਤੇ ਚੱਲੇਗੀ 142 ਕਿਲੋਮੀਟਰ

ਟਾਟਾ ਮੋਟਰਜ਼ ਨੇ ਆਪਣੀ ਸਬ–ਕੰਪੈਕਟ ਸੇਡਾ ਟਿਗੋਰ ਕਾਰ ਦਾ ਇਲੈਕਟ੍ਰੌਨਿਕ ਵਰਜ਼ਨ ਲਾਂਾਚ ਕਰ ਦਿੱਤਾ ਹੈ। ਟਿਗੋਰ ਈਵੀ ਦੇ ਨਾਂਅ ਉੱਤੇ ਆਈ ਇਲੈਕਟ੍ਰਿਕ ਕਾਰ ਦੋ ਵੇਰੀਐਂਟ ਵਿੱਚ ਮਿਲ ਰਹੀ ਹੈ।

 

 

ਪਹਿਲਾ XM ਵਰਜ਼ਨ 9.99 ਲੱਖ ਰੁਪਏ ਵਿੱਚ ਮਿਲ ਰਿਹਾ ਹੈ। ਦੂਜਾ XT ਵਰਜ਼ਨ 10.9 ਲੱਖ ਰੁਪਏ ਦਾ ਹੈ। ਇਸ ਕੀਮਤ ਵਿੱਚ ਫ਼ੇਮ–2 ਅਧੀਨ ਮਿਲਣ ਵਾਲੀ 1.62 ਲੱਖ ਰੁਪਏ ਦੀ ਸਬਸਿਡੀ ਸ਼ਾਮਲ ਹੈ।

 

 

ਟਿਗੋਰ ਈਵੀ ਵਿੱਚ 16.2 ਕਿਲੋਵਾਟ ਦਾ ਬੈਟਰੀ–ਪੈਕ ਦਿੱਤਾ ਗਿਆ ਹੈ, ਜੋ 72V, 3–ਫ਼ੇਸ ਇੰਡਕਸ਼ਨ ਮੋਟਰ ਰਾਹੀਂ 41 ਹਾਰਸ ਪਾਵਰ ਤੇ 105Nm ਟਾਰਕ ਜੈਨਰੇਟ ਕਰਦਾ ਹੈ।

 

 

ਕੰਪਨੀ ਮੁਤਾਬਕ ਸਟੈਂਡਰਡ ਏਸੀ ਵਾਲੇ ਸਾਕੇਟ ਰਾਹੀਂ ਇਸ ਦੀ ਬੈਂਟਰੀ 6 ਘੰਟਿਆਂ ਵਿੱਚ 80 ਫ਼ੀ ਸਦੀ ਚਾਰਜ ਹੋ ਜਾਵੇਗਾ। ਡੀਸੀ 15 ਕਿਲੋਵਾਟ ਫ਼ਸਟ ਚਾਰਜਰ ਰਾਹੀਂ ਇੰਨੀ ਹੀ ਬੈਟਰੀ ਚਾਰਜ ਹੋਣ ਵਿੱਚ 90 ਮਿੰਟਾਂ ਦਾ ਸਮਾਂ ਲੱਗੇਗਾ।

 

 

ਟਿਗੋਰ–EV ਵਿੱਚ ਬੇਸਿਕ ਸੇਫ਼ਟੀ ਇਕਵਿਪਮੈਂਟ ਜਿਵੇਂ ਡਿਊਏਲ ਫ਼ਰੰਟ ਏਅਰ–ਬੈਗਜ਼, ਏਬੀਐੱਸ, ਰੀਅਰ ਪਾਰਕਿੰਗ ਸੈਂਸਰਜ਼, ਓਵਰ ਸਪੀਡਿੰਗ ਅਲਾਰਮ ਆਦਿ ਹਨ। ਕੰਪਨੀ ਦਾ ਦਾਅਵਾ ਹੈ  ਕਿ ਇੱਕ ਵਾਰ ਫ਼ੁੱਲ ਚਾਰਜ ਹੋਣ ਉੱਤੇ ਟਿਗੋਰ ਈਵੀ 142 ਕਿਲੋਮੀਟਰ ਤੱਕ ਚੱਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tata Tigor Car will run 142 KM on Full Charge