ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਮੂਲੀ ਜਿਹੀ ਕੀਮਤ 'ਚ ਮਿਲ ਰਿਹੈ ਸ਼ਾਨਦਾਨ ਮੋਬਾਈਲ 'Jio Phone 2'

ਲਾਂਚ ਹੋਣ ਮਗਰੋ਼ ਅੱਜ ਵੀਰਵਾਰ ਨੂੰ ਜੀਓ ਫ਼ੋਨ 2 ਦੀ ਤੀਜੀ ਫਲੈਸ਼ ਸੇਲ ਹੈ ਜੋ ਕਿ ਅੱਜ ਵੀਰਵਾਰ ਨੂੰ ਦੁਪਿਹਰ 12 ਵਜੇ ਸ਼ੁਰੂ ਹੋ ਰਹੀ ਹੈ। ਕੰਪਨੀ ਜੀਓ ਫ਼ੋਨ 2 ਮੋਬਾਈਲ ਨੂੰ ਆਪਣੀ ਵੈਬਸਾਈਟ ਜੀਓ ਡਾਟ ਕਾਮ (jio.com) ਦੁਆਰਾ ਵੇਚੇਗੀ।

 

ਜੀਓ ਫ਼ੋਨ 2 ਚ QWERTY ਕੀਪੈਡ ਦਿੱਤਾ ਗਿਆ ਹੈ। ਇਸ ਵਿੱਚ ਡੁਅਲ ਸਿੰਮ ਪੈ ਸਕਦੇ ਹਨ। ਪਿਛਲੀ ਦੋਨਾਂ ਫਲੈਸ਼ ਸੇਲ ਚ ਜੀਓ ਫ਼ੋਨ 2 ਸਿਰਫ ਕੁੱਝ ਮਿੰਟਾਂ ਚ ਹੀ ਵਿੱਕ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਤੀਜੀ ਸੇਲ ਚ ਵੀ ਕਾਫੀ ਘੱਟ ਸਮੇਂ ਚ ਫ਼ੋਨ ਵਿੱਕ ਸਕਦਾ ਹੈ। ਇਸ ਫ਼ੋਨ ਦੀ ਕੀਮਤ ਸਿਰਫ 2999 ਰੁਪੲੈ ਰੱਖੀ ਗਈ ਹੈ।

 

ਇਸ ਦੇ ਲਈ ਤਿੰੰਨ ਰਿਚਾਰਜ ਚੋਂ ਇੱਕ ਨੂੰ ਚੁਣ ਸਕਦੇ ਹਾਂ। 49, 99 ਅਤੇ 153 ਰੁਪਏ ਦੇ ਇਹ ਤਿੰਨ ਰਿਚਾਰਜ ਹਨ। ਜੋ ਗਾਹਕ ਨੂੰ ਜੀਓ ਫ਼ੋਨ 2 ਨੂੰ ਖਰੀਦਣ ਚ ਕਾਮਯਾਬ ਹੋ ਜਾਂਦਾ ਹੈ ਤਾਂ ਫਿਰ ਉਸਨੂੰ ਇਹ ਮੋਬਾਈਲ 5 ਤੋਂ 7 ਦਿਨਾਂ ਚ ਮਿਲ ਜਾਵੇਗਾ।

 

ਇਹ ਮੋਬਾਈਲ ਫ਼ੋਨ KaiOS ਤੇ ਕੰਮ ਕਰਦਾ ਹੈ। ਇਸ ਵਿਚ 512 ਐਮਬੀ ਦੀ ਰੈਮ ਅਤੇ 4 ਜੀਬੀ ਦੀ ਸਟੋਰੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਾਈਕਰੋ ਐਸਡੀ ਕਾਰਡ ਵੀ ਇਸ ਵਿਚ ਪਾਇਆ ਜਾ ਸਕਦਾ ਹੈ। ਇਸ ਫ਼ੋਨ ਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲੇਗਾ ਅਤੇ ਫ਼ਰੰਟ ਕੈਮਰਾ ਵੀਜੀਏ ਕੈਮਰਾ ਮਿਲੇਗਾ।

 

ਫ਼ੋਨ ਚ 2 ਹਜ਼ਾਰ ਐਮਏਐਚ ਦੀ ਬੈਟਰੀ ਹੈ ਅਤੇ ਬਲੁਟੁੱਥ, ਜੀਪੀਐਸ, ਐਫਐਮ ਰੀਡਿਓ ਵਰਗੀਆਂ ਖੂਬੀਆਂ ਹਨ। ਇਸ ਤੋਂ ਇਲਾਵਾ ਵਾਇਰਸ ਕਮਾਂਡਸ ਲਈ ਵੱਖਰਾ ਬਟਨ ਵੀ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Great mobile price is available in Jio Phone 2