ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ : Whatsapp ਵੀ ਹੋ ਸਕਦਾ ਹੈਕ

ਸਾਵਧਾਨ : Whatsapp ਵੀ ਹੋ ਸਕਦਾ ਹੈਕ

Whatsapp ਨੇ ਹੁਣੇ ਹੀ ਭਾਰਤ `ਚ ਝੂਠੀਆਂ ਖ਼ਬਰਾ ਰੋਕਣ ਲਈ ਸਖਤ ਕਦਮ ਚੁੱਕੇ ਹਨ। ਕੰਪਨੀ ਨੇ ਆਪਣੇ ਫਾਰਵਰਡ ਮੈਸੇਜ਼ ਦੀ ਗਿਣਤੀ ਨੂੰ ਘਟਾਕੇ ਦੇਸ਼ `ਚ ਪੰਜ ਕਰ ਦਿੱਤੀ ਹੈ, ਜਦੋਂ ਕਿ ਪਹਿਲਾਂ ਇਹ ਗਿਣਤੀ 20 ਸੀ। ਹੋਰ ਦੇਸ਼ਾਂ `ਚ ਅਜੇ ਵੀ ਫਾਰਵਰਡ ਮੈਸੇਜ਼ ਦੀ ਲਿਮਿਟ 20 ਹੀ ਹੈ। ਮੰਨਿਆ ਜਾ ਰਿਹਾ ਹੈ ਕਿ Whatsapp  ਲਗਾਤਾਰ  ਆਪਣੇ ਪਲੇਟਫਾਰਮ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕੰਮ ਕਰ ਰਿਹਾ ਹੈ। ਪ੍ਰੰਤੂ ਕੁਝ ਖੋਜੀ ਐਪ `ਚ ਕੁਝ ਕਮੀਆਂ ਲਭ ਹੀ ਲੈਂਦੇ ਹਨ।

 

ਚੈਕਪੁਆਇੰਟ ਦੇ ਖੋਜੀਆਂ ਨੇ Whatsapp ਦੇ ਮੈਸੇਜ਼ ਨੂੰ ਹੈਕ ਕਰਨ ਦੇ ਤਰੀਕੇ ਲੱਭੇ ਹਨ। ਜਿਸ ਨਾਲ ਕੁਝ ਮੈਸੇਜ਼ `ਚ ਉਹ ਹੇਰਾਫੇਰੀ ਕਰ ਸਕਦੇ ਹਨ। ਕਮੀਆਂ ਲੱਭਣ ਵਾਲਿਆਂ ਨੇ ਇਕ ਬਲਾਗ `ਚ ਤਿੰਨ ਤਰੀਕਿਆਂ ਬਾਰੇ ਦੱਸਿਆ ਹੈ, ਜਿਸ ਰਾਹੀਂ Whatsapp ਦੇ ਮੈਸੇਜ਼ ਨੂੰ ਹੈਕ ਕਰਕੇ ਉਨ੍ਹਾਂ `ਚ ਬਦਲਾਅ ਕੀਤਾ ਜਾ ਸਕਦਾ ਹੈ।


1. Whatsapp `ਤੇ ਦਿੱਤੇ ਜਵਾਬ `ਚ ਬਦਲਾਅ ਕੀਤਾ ਜਾ ਸਕਦਾ ਹੈ। ਬਲਾਗ `ਚ ਦੱਸਿਆ ਗਿਆ ਕਿ ਜੇਕਰ ਕੋਈ ਮੈਸੇਜ਼ ਭੇਜਦਾ ਹੈ ਤਾਂ ਫਿਰ ਉਸ `ਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ। ਇਹ ਇਸ ਤਰ੍ਹਾਂ ਹੀ ਹੈ ਜਿਵੇਂ ਕਿਸੇ ਨੇ ਕੋਈ ਗੱਲ ਨਾ ਬੋਲੀ ਹੋਵੇ ਅਤੇ ਜ਼ਬਰਦਸਤੀ ਉਸ ਦੇ ਮੂੰਹ `ਚੋਂ ਉਹ ਗੱਲ ਕਹਾਈ ਜਾ ਸਕਦੀ ਹੈ।


2. ਕਿਸੇ ਯੂਜ਼ਰ ਨੂੰ ਇਕ ਅਜਿਹਾ ਮੈਸੇਜ਼ ਭੇਜਣਾ ਜਿਸ ਨਾਲ ਉਸਨੂੰ ਲੱਗੇ ਕਿ ਗਰੁੱਪ `ਚ ਗੱਲਬਾਤ ਹੋਈ ਹੈ, ਪ੍ਰੰਤੂ ਅਸਲ `ਚ ਉਹ ਪ੍ਰਾਈਵੇਟ ਚੈਟ ਦਾ ਮੈਸੇਜ ਹੋਵੇ। ਹੈਕਰਜ਼ ਨੇ ਅਜਿਹਾ ਕਰਕੇ ਦਿਖਾਇਆ ਹੈ।


3. ਕਿਸੇ ਗਰੁੱਪ `ਚ ਗੱਲਬਾਤ ਦੌਰਾਨ ਮੈਸੇਜ਼ ਜਵਾਬ ਨੂੰ ਕੋਟ ਕਰਦੇ ਹੋਏ ਭੇਜਣਾ ਜਿਵੇਂ ਮੈਸਜ਼ ਭੇਜਣ ਵਾਲਾ ਗਰੁੱਪ ਦਾ ਹਿੱਸਾ ਹੋਵੇ। ਪ੍ਰੰਤੂ ਅਸਲ `ਚ ਉਹ ਗਰੁੱਪ ਦਾ ਮੈਂਬਰ ਵੀ ਨਹੀਂ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:these are three ways to hack whatsapp