ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਤੋਂ ਮਿਲੇਗਾ ਛੁੱਟਕਾਰਾ, 2025 ਤੱਕ ਸੜਕਾਂ ’ਤੇ ਦੌੜਣਗੀਆਂ ਇਹ ਸਸਤੀਆਂ ਇਲੈਕਟ੍ਰਿਕ ਕਾਰਾਂ

ਪੈਟਰੋਲ-ਡੀਜ਼ਲ ਤੋਂ ਮਿਲੇਗਾ ਛੁੱਟਕਾਰਾ, 2025 ਤੱਕ ਸੜਕਾਂ ’ਤੇ ਦੌੜਣਗੀਆਂ ਇਹ ਸਸਤੀਆਂ ਇਲੈਕਟ੍ਰਿਕ ਕਾਰਾਂ

ਪੈਟਰੋਲ-ਡੀਜ਼ਲ ਦੇ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਵਿਚਾਲੇ ਭਾਰਤ ਚ ਇਲੈਕਟ੍ਰਿਕ ਅਤੇ ਹਾਈਬ੍ਰਿਡ ਕਾਰਾਂ ਨੂੰ ਲੈ ਕੇ ਸਰਕਾਰ ਅਤੇ ਕੰਪਨੀਆਂ ਦੀ ਤਿਆਰੀਆਂ ਤੇਜ਼ ਹੋ ਗਈਆਂ ਹਨ। ਕਈ ਵੱਡੀ ਕੰਪਨੀਆਂ 2020 ਤੱਕ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਵਾਲੀ ਹਨ ਜਦਕਿ 7 ਸਾਲ ਦੇ ਅੰਦਰ 340 ਮਾਡਲ ਬਾਜ਼ਾਰ ਚ ਹਾਜ਼ਰੀ ਪਾਉਣਗੇ।

 

ਅਜਿਹੇ ਹਾਲਾਤਾਂ ਚ ਭਵਿੱਖ ਵਿਚ ਜੋ ਲੋਕ ਕਾਰ ਖਰੀਦਣ ਦੇ ਚਾਹਵਾਨ ਹਨ ਉਨ੍ਹਾਂ ਲਈ ਚੰਗੀ ਖ਼ਬਰ ਇਹ ਹੈ ਕਿ ਉਹ ਪੈਟਰੋਲ-ਡੀਜ਼ਲ ਦੀ ਬਜਾਏ ਸਿੱਧਿਆਂ ਇਲੈਕਟ੍ਰਾਨਿਕ ਕਾਰ ਖਰੀਦ ਸਕਦੇ ਹਨ। ਸਾਲ 2023 ਤੱਕ ਇਲੈਕਟ੍ਰਿਕ ਕਾਰਾਂ ਦੇ 349 ਮਾਡਲ ਲਾਂਚ ਹੋਣਗੇ। ਇਨ੍ਹਾਂ ਚੋਂ 50 ਫੀਸਦੀ ਮਾਡਲ ਐਸਯੂਵੀ ਕਾਰਾਂ ਦੇ ਹੋਣਗੇ। ਭਾਰਤ ਚ ਇਲੈਕਟ੍ਰਿਕ ਵਾਹਨਾਂ ਦੇ ਕਾਰੋਬਾਰ ਤੇ ਗਲੋਬਲ ਮੋਬਿਲਿਟੀ ਸੰਮੇਲਨ ਵਿਚਾਲੇ ਹੋਈ ਅੰਤਰਰਾਜੀ ਪ੍ਰੀਖਣ ਸੰਗਠਨ (ਆਈਸੀਸੀਟੀ) ਦੀ ਰਿਪੋਰਟ ਤੋਂ ਇਹ ਤੱਥ ਸਾਹਮਣੇ ਆਏ ਹਨ।

 

ਰਿਪੋਰਟ ਮੁਤਾਬਕ 2017 ਚ ਵਿਸ਼ਵ ਚ ਇਲੈਕਟ੍ਰਿਕ ਕਾਰਾਂ ਦੇ 155 ਮਾਡਲ ਮੌਜੂਦ ਹਨ ਪਰ ਕਾਰ ਚਾਰਜਿੰਗ ਦੀਆਂ ਬੁਨਿਆਈ ਸਹੂਲਤਾਂ ਵੱਧਣ ਨਾਲ ਵਧੀਆ ਗੁਣਵੱਤਾ ਦੀਆਂ ਬੈਟਰੀਆਂ ਅਤੇ ਤੇਜ਼ ਚਾਰਜਰ ਆ ਰਹੇ ਹਨ। ਇਸ ਨਾਲ ਕਾਰਾਂ ਦੀ ਮੰਗ ਵੱਧ ਰਹੀ ਹੈ। ਦੁਨੀਆ ਦੀ ਸਾਰੀਆਂ ਕਾਰ ਕੰਪਨੀਆਂ ਇਲੈਕਟ੍ਰਿਕ ਕਾਰਾਂ ਦੇ ਨਵੇਂ ਤੋਂ ਨਵੇਂ ਮਾਡਲਾਂ ਦਾ ਡਿਜ਼ਾਈਨ ਤਿਆਰ ਕਰ ਰਹੀਆਂ ਹਨ। ਇਸਦੇ ਨਾਲ ਹੀ ਉਤਪਾਦਨ ਵੱਧਣ ਨਾਲ ਕੀਮਤਾਂ ਵੀ ਘੱਟਣ ਲੱਗ ਪਈਆਂ ਹਨ। ਉਮੀਦ ਹੈ ਕਿ 2025 ਤੱਕ ਇਲੈਕਟ੍ਰਿਕ ਕਾਰਾ ਦੀ ਕੀਮਤਾਂ ਪੈਟਰੋਲ ਕਾਰਾਂ ਤੋਂ ਵੀ ਘੱਟ ਹੋ ਜਾਵੇਗੀ।

 

ਰਿਪੋਰਟ ਮੁਤਾਬਕ ਵੱਡੇ ਸ਼ਹਿਰਾਂ ਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਵੱਧ ਰਹੀ ਹੈ। ਅਮਰੀਕਾ ਦੇ ਲਾਂਸਏਂਜੀਲਸ ਚ ਸਭ ਤੋਂ ਵੱਧ ਇੱਕ ਲੱਖ ਇਲੈਕਟ੍ਰਿਕ ਕਾਰਾਂ ਹਨ। ਜਦਕਿ ਸੰਘਾਈ, ਬੀਜਿੰਗ, ਓਸਲੋ ਅਤੇ ਸੈਨ ਫਰਾਂਸਿਕੋ ਚ ਇਹ ਗਿਣਤੀ 50-50 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ।

 

ਭਾਰਤ ਚ ਕੌਮੀ ਇਲੈਕਟ੍ਰਿਕ ਮੋਬਿਲਿਟੀ ਪਲਾਨ 2013 ਮੁਤਾਬਕ ਸਾਲ 2020 ਤੱਕ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਨੂੰ 60.70 ਲੱਖ ਤੱਕ ਪਹੁੰਚਾਉਣ ਦਾ ਟੀਚਾ ਹੈ। ਹਾਲਾਂਕਿ 2018 ਚ ਕੇਂਦਰ ਸਰਕਾਰ ਨੇ ਕਿਹਾ ਹੈ ਕਿ 2030 ਤੱਕ ਨਵੀਂਆਂ ਵਿਕਣ ਵਾਲੀਆਂ ਕਾਰਾਂ ਚ 30 ਫੀਸਦ ਇਲੈਕਟ੍ਰਿਕ ਕਾਰਾਂ ਹੋਣਗੀਆਂ।

 

1।5 ਕਰੋੜ ਤੋਂ ਵੱਧ ਈ-ਕਾਰਾਂ ਹੋਣਗੀਆਂ 2020 ਤੱਕ
30 ਲੱਖ ਇਲੈਕਟ੍ਰਿਕ ਕਾਰਾਂ ਸਨ 2017 ਦੇ ਸ਼ੁਰੂ ਚ
40 ਲੱਖ ਦਾ ਆਂਕੜਾ ਪਾਰ ਹੋਇਆ ਇਸਦੇ 6 ਮਹੀਨਿਆਂ ਚ
50 ਫੀਸਦ ਤੋਂ ਜਿ਼ਆਦਾ ਇਲੈਕਟ੍ਰਿਕ ਕਾਰਾਂ ਹਾਲੇ ਚੀਨ ਚ
20 ਗੁਣਾ ਯੂਰਪ ਅਤੇ 17 ਫੀਸਦ ਅਮਰੀਕਾ ਚ ਚੱਲ ਰਹੀਆਂ ਹਨ

 

ਅਗਲੇ ਸਾਲ ਆਉਣਗੇ ਇਹ ਮਾਡਲ

 

ਆਡੀ ਈ-ਟ੍ਰਾਨ ਸਪੋਰਟਸਬੈਕ
ਜਗੁਆਰ ਐਕਸਜੇ
ਮਿੰਨੀ ਈ
ਟੈਸਲਾ ਮਾਡਲ 3
ਵੋਲਵੋ ਐਕਸਸੀ 40
ਨਿਸਾਲ ਆੲਡੀਐਸ
ਆਡੀ ਕਿਊ 6 ਈ-ਟ੍ਰਾਨ
ਪੋਰਸ਼ ਮਿਸ਼ਨ ਈ

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These cheap electric cars will run on the roads by 2025