ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Whatsapp 'ਚ ਆਉਣ ਵਾਲੇ ਹਨ ਤਿੰਨ ਨਵੇਂ ਦਮਦਾਰ ਫੀਚਰ

ਵੱਟਸਐਪ 'ਚ ਛੇਤੀ ਨਵੇਂ ਫੀਚਰਸ ਵੇਖਣ ਨੂੰ ਮਿਲਣਗੇ, ਜਿਸ ਦੀ ਜਾਣਕਾਰੀ ਨਵੇਂ ਬੀਟਾ ਵਰਜਨ ਦੀ ਟੈਸਟਿੰਗ ਤੋਂ ਮਿਲੀ ਹੈ। ਵੱਟਸਐਪ ਨੇ ਨਵਾਂ ਐਂਡਰਾਇਡ ਬੀਟਾ ਵਰਜ਼ਨ 2.20.14 ਟੈਸਟਿੰਗ ਲਈ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅਪਡੇਟ 'ਚ ਤਿੰਨ ਵੱਡੀਆਂ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਨੂੰ ਛੇਤੀ ਹੀ ਸਾਰੇ ਯੂਜਰਾਂ ਲਈ ਸਟੇਬਲ ਅਪਡੇਟ 'ਚ ਦਿੱਤਾ ਜਾ ਸਕਦਾ ਹੈ।

ਵੱਟਸਐਪ ਅਤੇ ਨਵੇਂ ਫੀਜਰ 'ਤੇ ਨਜ਼ਰ ਰੱਖਣ ਵਾਲੀ ਵੈਬਸਾਈਟ WABetaInfo ਵੱਲੋਂ ਨਵੇਂ ਫੀਚਰ ਨਾਲ ਸਬੰਧਤ ਜਾਣਕਾਰੀ ਸ਼ੇਅਰ ਕੀਤੀ ਗਈ ਹੈ। WABetaInfo ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕੰਪਨੀ ਨਵੇਂ ਐਨੀਮੇਟਿਡ ਸਟਿੱਕਰਸ ਫੀਚਰ ਨੂੰ ਬਿਹਤਰ ਕਰ ਰਹੀ ਹੈ ਅਤੇ ਨਵੇਂ ਡਿਲੀਟ ਮੈਸੇਜ ਫੀਚਰ ਉੱਤੇ ਵੀ ਕੰਮ ਕਰ ਰਹੀ ਹੈ।

 

ਆਈਫੋਨ ਲਈ ਆਇਆ ਹੈ ਨਵਾਂ ਫੀਚਰ :
ਵੱਟਸਐਪ ਨੇ ਆਈਓਐਸ ਯੂਜਰਾਂ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਦੀ ਮਦਦ ਨਾਲ ਯੂਜਰ ਕਿਸੇ ਨਵੇਂ ਆਈਫੋਨ ਡਿਵਾਈਸ 'ਚ ਆਈਕਲਾਊਡ ਕੀਚੇਨ ਇਨੇਬਲ ਹੋਣ 'ਤੇ ਵੱਧ ਜਾਣਕਾਰੀ ਦਿੱਤੇ ਬਗੈਰ ਵੀ ਰਜਿਸਟਰ ਕਰ ਸਕਦੇ ਹਨ। ਲੇਟੈਸਟ ਬੀਟਾ ਅਪਡੇਟ ਤੋਂ ਪਤਾ ਲੱਗਿਆ ਹੈ ਕਿ ਵੱਟਸਐਪ ਐਂਡ੍ਰਾਇਡ ਯੂਜਰਾਂ ਲਈ ਵੀ ਅਜਿਹੇ ਹੀ ਫੀਚਰ 'ਤੇ ਕੰਮ ਕਰ ਰਿਹਾ ਹੈ। ਐਂਡ੍ਰਾਇਡ ਯੂਜਰਾਂ ਲਈ ਲੇਟੈਸਟ ਵੱਟਸਐਪ ਬੀਟਾ ਵਰਜਨ 2.20.14 ਕਈ ਨਵੇਂ ਅਪਡੇਟ ਲੈ ਕੇ ਆਇਆ ਹੈ ਅਤੇ ਕੁਝ ਨਵੇਂ ਫੀਚਰ ਵੀ ਟੈਸਟਿੰਗ ਕਰਨ ਵਾਲਿਆਂ ਨੂੰ ਦਿੱਤੇ ਗਏ ਹਨ।

 

ਐਨੀਮੇਟਡ ਸਟਿੱਕਰ ਭੇਜੇ ਜਾ ਸਕਣਗੇ :
WABetaInfo ਨੇ ਸਪੱਸ਼ਟ ਕੀਤਾ ਹੈ ਕਿ ਛੇਤੀ ਹੀ ਵੱਟਸਐਪ 'ਤੇ ਐਨੀਮੇਟਿਡ ਸਟਿੱਕਰ ਭੇਜੇ ਜਾ ਸਕਣਗੇ ਅਤੇ ਤਾਜ਼ਾ ਬੀਟਾ ਅਪਡੇਟ ਨਾਲ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਗਈ ਹੈ। ਐਨੀਮੇਟਿਡ ਸਟਿੱਕਰ ਫੀਚਰ ਬਾਰੇ ਕਿਹਾ ਗਿਆ ਹੈ ਕਿ ਵੱਟਸਐਪ ਨੇ ਐਨੀਮੇਟਿਡ ਸਟਿੱਕਰਾਂ ਉੱਤੇ ਉਨ੍ਹਾਂ ਨੂੰ ਵੱਖਰੇ ਤੌਰ ਤੇ ਪ੍ਰਦਰਸ਼ਿਤ ਕਰਨ ਲਈ ਇੱਕ ਛੋਟਾ ਪਲੇ ਆਇਕਨ ਬਣਾਇਆ ਹੈ ਤਾਂ ਜੋ ਐਨੀਮੇਟਿਡ ਅਤੇ ਨਾਨ-ਐਨੀਮੇਟਿਡ ਸਟਿੱਕਰਾਂ ਨੂੰ ਵੱਖਰੇ ਤੌਰ 'ਤੇ ਸਮਝਿਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These three new powerful features coming in Whatsapp