ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋ ਸਕਦੇ ਨੇ ਭਾਰਤ `ਚੋਂ ਆਈਫ਼ੋਨ ਬੰਦ, ਜਾਣੋ ਕਿਉਂ

ਹੋ ਸਕਦੇ ਨੇ ਭਾਰਤ `ਚੋਂ ਆਈਫ਼ੋਨ ਬੰਦ,

ਆਉਣ ਵਾਲੇ ਦਿਨਾਂ ਵਿਚ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਅਜਿਹਾ ਫੈਸਲਾ ਲੈ ਸਕਦੀ ਹੈ, ਜਿਸ ਨਾਲ ਟੈਕਨਾਲੋਜੀ ਦੀ ਵੱਡੀ ਕੰਪਨੀ ਐਪਲ `ਤੇ ਵੱਡੀ ਮੁਸੀਬਤ ਆ ਸਕਦੀ ਹੈ। ਜੇਕਰ ਐਪਲ ਨੇ ਟਰਾਈ ਦੀ ਗੱਲ ਨਾ ਮੰਨੀ ਤਾਂ ਭਾਰਤ ਵਿਚ ਆਈਫ਼ੋਨ ਦੀ ਸਰਵਿਸ ਬੰਦ ਕੀਤੀ ਜਾਸਕਦੀ ਹੈ। ਜਿਸ ਤੋਂ ਬਾਅਦ ਕਿਸੇ ਵੀ ਭਾਰਤੀ ਟੈਲੀਕਾਮ ਦਾ ਸਿਮ ਕਾਰਡ ਆਈ ਫੋਨ ਵਿਚ ਸਪੋਰਟ ਨਹੀਂ ਕਰੇਗਾ। ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੂ ਨਾਟ ਡਿਸਟਰਬ ਐਪ ਨੂੰ ਲੈ ਕੇ ਟਰਾਈ ਅਤੇ ਐਪਲ ਆਹਮਣੇ-ਸਾਹਮਣੇ ਆ ਚੁੱਕੇ ਹਨ।

 

ਟਰਾਈ ਅਤੇ ਐਪਲ ਦੇ ਵਿਵਾਦ ਦਾ ਕੀ ਕਾਰਨ


ਜਿ਼ਕਰਯੋਗ ਟਰਾਈ ਦੀ ਬਹੁਤ ਕੋਸਿ਼ਸ਼ ਦੇ ਬਾਅਦ ਵੀ ਐਪਲ ਨੇ ਅਣਚਾਹੀ ਕਾਲ ਰੋਕਣ ਵਾਲੇ ਐਪ pesky ਨੂੰ ਯੂਜ਼ਰ ਦੇ ਡਾਟਾ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਆਪਣੇ ਐਪ ਸਟੋਰ ਵਿਚ ਥਾਂ ਨਹੀਂ ਦਿੱਤੀ। ਸੀਓਏਆਈ ਦੇ ਮੈਨੇਜਿੰਗ ਡਾਇਰੈਕਟਰ ਰਾਜਨ ਮੈਥਿਊਜ਼ ਨੇ ਕਿਹਾ ਕਿ ਜੇਕਰ 6 ਮਹੀਨੇ ਵਿਚ ਐਪਲ ਇਸ ਐਪ ਨੂੰ ਆਪਣੇ ਐਪ ਸਟੋਰ ਵਿਚ ਥਾਂ ਨਾ ਦਿੱਤੀ ਤਾਂ ਟਰਾਈ ਆਪਰੇਟਰ `ਤੇ ਨੈਟਵਰਕ ਉਤੇ ਆਈਫੋਨ ਬੰਦ ਕਰਨ ਦਾ ਦਬਾਅ ਬਣਾ ਸਕਦਾ ਹੈ।

 

ਮੈਥਿਊਜ਼ ਨੇ ਕਿਹਾ ਕਿ ਨਵੇਂ ਨਿਯਮਾਂ ਨਾਲ ਟੈਲੀਕਾਮ ਕੰਪਨੀ `ਤੇ ਦਬਾਅ ਰਹੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਟੈਲੀਕਾਮ ਕੰਪਨੀਆਂ ਲਈ ਲਾਗਤ ਵੱਡਾ ਮੁੱਦਾ ਹੈ, ਜਿਸ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਟਰਾਈ ਨੇ ਬਲਾਕਚੈਨ ਤਕਨੀਕ ਅਪਣਾਉਣ ਨੂੰ ਕਿਹਾ ਹੈ, ਜਦੋਂ ਕਿ ਕਿਸੇ ਵੀ ਦੂਰਸੰਚਾਰ ਕੰਪਨੀ ਨੇ ਅਜੇ ਤੱਕ ਮਹਿੰਗੀ ਬਲਾਕਚੈਨ ਤਕਨੀਕ ਨੂੰ ਅਪਣਾਉਣ `ਤੇ ਸਹਿਮਤੀ ਨਹੀਂ ਦਿੱਤੀ। ਟਰਾਈ ਵੱਲੋਂ ਇਸ ਮਾਮਲੇ ਵਿਚ ਨਿਯਮ ਨਾ ਮੰਨਣ `ਤੇ ਸਰਵਿਸ ਦੇਣ ਵਾਲੀ ਕੰਪਨੀ ਨੂੰ 1000 ਰੁਪਏ ਤੋਂ ਲੈ ਕੇ 50,00,000 ਰੁਪਏ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:trai may be shutdown the service of iphone in india know why