ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

19 ਜੁਲਾਈ ਨੂੰ Vivo Nex S ਹੋਵੇਗਾ ਲਾਂਚ, ਜਾਣੋ ਫ਼ੋਨ ਦੀ ਕੀਮਤ

ਵੀਵੋ ਫਲੈਗਸਿ਼ੱਪ ਸਮਾਰਟ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਛੇਤੀ ਹੀ ਭਾਰਤ ਵਿਚ ਆਪਣਾ ਫਲੈਗਸ਼ਿੱਪ ਸਮਾਰਟ ਫ਼ੋਨ Vivo Nex S ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ 19 ਜੁਲਾਈ ਨੂੰ ਇੰਡੀਆ ਈਵੈਂਟ ਦੌਰਾਨ ਫ਼ੋਨ ਨੂੰ ਪੇਸ਼ ਕਰੇਗੀ। ਪਰ ਲਾਂਚ ਤੋਂ ਪਹਿਲਾਂ ਹੀ ਫ਼ੋਨ ਕੀਮਤ ਲੀਕ ਹੋ ਗਈ ਹੈ। ਮਾਈ ਸਮਾਰਟ ਪ੍ਰਾਈਸ਼ ਅਮੇਜਨ ਦੇ ਸਕਰੀਨਸ਼ਾਟ 'ਚ Vivo Nex ਦੀ ਕੀਮਤ ਲਿਖੀ ਹੋਈ ਹੈ। ਇਸ ਸਕਰੀਨਸ਼ਾਟ 'ਚ ਫੋਨ ਦੀ ਕੀਮਤ 48,990 ਰੁਪਏ ਦੱਸੀ ਗਈ ਹੈ। ਫੋਨ ਲਈ ਪ੍ਰੀ ਬੁਕਿੰਗ 19 ਜੁਲਾਈ ਤੋਂ ਸ਼ੁਰੂ ਹੋਵੇਗੀ।


Vivo nex S ਦੀ ਸਭ ਤੋਂ ਵੱਡੀ ਖਾਸੀਅਤ ਇਸਦਾ ਕੈਮਰਾ ਮੰਨਿਆ ਜਾ ਰਿਹਾ ਹੈ। ਫੋਨ ਵਿਚ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ ਕੈਮਰਾ ਸੈਲਫੀ ਲੈਂਦੇ ਸਮੇਂ ਉਪਰ ਵੱਲ ਨਿਕਲਦਾ ਹੈ ਤੇ ਸੈਲਫੀ ਲੈਣ ਤੋਂ ਬਾਅਦ ਇਹ ਦੁਬਾਰਾ ਅੰਦਰ ਚੱਲਿਆ ਜਾਂਦਾ ਹੈ। ਇਨ੍ਹਾਂ ਹੀ ਨਹੀਂ ਫੋਨ ਦਾ ਦੂਜਾ ਹਾਈਲਾਈਟ ਇਸਦਾ ਫਿੰਗਰਪ੍ਰਿੰਟ ਸਕੈਨਰ ਵੀ ਹੈ। ਇਸ ਫੋਨ ਵਿਚ ਅੰਦਰ ਡਿਸਪਲੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।

 

Vivo Nex S ਸਪੈਸੀਫੀਕੇਸ਼ਨ


ਸਪਾਰਟਫੋਨ 'ਚ 6.59 ਇੰਚ ਦੀ ਫੁੱਲ ਐਚਡੀ ਪਲੱਸ ਸੁਪਰ ਏਮੋਲੇਡ ਡਿਸਪਲੇ ਦਿੱਤੀ ਗਈ ਹੈ। ਇਸ 'ਚ ਸਨੈਪਡ੍ਰੈਗਨ 845 ਪ੍ਰੋਸੈੱਸਰ ਦਿੱਤਾ ਗਿਆ ਹੈ ਅਤੇ  ਰੈਮ 8ਜੀਬੀ ਹੈ। ਫੋਨ ਦੋ ਮੈਮਰੀ ਵੇਰੀਐਂਟ 128ਜੀਬੀ ਅਤੇ 256ਜੀਬੀ 'ਚ ਉਪਲੱਬਧ ਹੋਵੋਗਾ।


ਇਸ ਸਮਾਰਟਫੋਨ 'ਚ ਡੁਇਲ ਰੀਅਰ ਕੈਮਰਾ ਦਿੱਤਾ ਗਿਆ ਹੈ, ਜੋ ਕਿ 12 ਅਤੇ 5 ਮੈਗਾਪਿਕਸਲ ਹੈ। ਸੈਲਫ਼ੀ ਲਈ ਇਸ ਵਿੱਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟ ਫੋਨ ਐਂਡਾਰਾਇਡ 8.1 ਓਰੀਓ ਆਧਾਰਿਤ ਕੰਪਨੀ ਦੇ ਆਪਣੇ ਯੂਜ਼ਰ ਇੰਟਰਫੇਸ  Funtouch OS 4.0 ਉੱਤੇ ਚੱਲਦਾ ਹੈ ਅਤੇ ਬੈਟਰੀ 4000mAh  ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vivo Nex Price of this phone with pop-up selfie camera leaked before launch