ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਨਵੇਂ ਮੋਬਾਈਲ Kਵੀਵੋ A1L ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫ਼ੋਨ ਦੀ ਸ਼ੁਰੂਆਤੀ ਕੀਮਤ 17,990 ਰੁਪਏ ਹੈ। ਇਹ ਫ਼ੋਨ ਟ੍ਰਿਪਲ ਰੀਅਰ ਕੈਮਰਾ ਅਤੇ ਦੋ ਕਲਰ ਵੇਰੀਐਂਟ ਦੇ ਨਾਲ ਆਇਆ ਹੈ, ਜੋ ਸਕਾਈਲਾਈਨ ਬਲਿਊ ਅਤੇ ਡਾਇਮੰਡ ਬਲੈਕ ਹਨ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਫੋਨ 'ਚ 6.38 ਇੰਚ ਦਾ ਸੁਪਰ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੇਜੋਲਿਊਸ਼ਨ 1080x2340 ਪਿਕਸਲ ਹੈ।
ਇਸ ਫ਼ੋਨ ਵਿੱਚ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਫ਼ੋਨ 'ਚ ਮੀਡੀਆਟੇਕ ਪੀ 65 ਪ੍ਰੋਸੈਸਰ ਹੈ ਜੋ 12 ਐਨ.ਐਮ. ਮੈਨੂਫੈਕਚਰਿੰਗ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਹ ਫ਼ੋਨ 4 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਮੈਮੋਰੀ 'ਤੇ ਕੰਮ ਕਰਦਾ ਹੈ। ਨਾਲ ਹੀ, ਮਜ਼ਬੂਤ ਬੈਟਰੀ ਬੈਕਅਪ ਲਈ ਕੰਪਨੀ ਨੇ ਇਸ ਵਿਚ 4,500 ਐਮਏਐਚ ਦੀ ਬੈਟਰੀ ਦਿੱਤੀ ਹੈ, ਜੋ ਤੇਜ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇੰਨਾ ਹੀ ਨਹੀਂ, ਇਹ ਰਿਵਰਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ।
ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਇਸ ਫ਼ੋਨ ਦੇ ਫਰੰਟ 'ਤੇ 32 ਮੈਗਾਪਿਕਸਲ ਦਾ ਕੈਮਰਾ ਹੈ। ਉਥੇ ਬੈਕ ਪੈਨਲ 'ਤੇ ਤਿੰਨ ਕੈਮਰਿਆਂ ਦਾ ਸੈੱਟਅਪ ਵੀ ਹੈ, ਇਕ 16 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਵਾਲਾ, ਦੂਜਾ 8 ਮੈਗਾਪਿਕਸਲ ਦਾ ਸੈਂਸਰ ਅਤੇ ਤੀਜਾ 5 ਮੈਗਾਪਿਕਸਲ ਦਾ ਸੈਂਸਰ ਵਾਲਾ।