ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਇਸ ਸਾਲ ਅਪ੍ਰੈਲ ਵਿਚ Vivo V71 ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਦੀ ਕੀਮਤ 10990 ਰੁਪਏ ਰੱਖੀ ਸੀ। ਹੁਣ ਕੰਪਨੀ ਨੇ Vivo V71 ਸਮਾਰਟਫੋਨ ਪੇਸ਼ ਕੀਤਾ ਹੈ।
ਕੰਪਨੀ ਨੇ ਇਸ ਦੀ ਕੀਮਤ 8990 ਰੁਪਏ ਰੱਖੀ ਹੈ। ਇਹ ਛੇਤੀ ਹੀ ਔਫਲਾਈਨ ਸਟੋਰ ਤੇ ਉਪਲਬਧ ਕਰਾਇਆ ਜਾਏਗਾ। ਇਸ ਫੋਨ 'ਚ ਐਂਡਰਾਇਡ 8.1 ਓਰੀਓ ਵਰਜ਼ਨ ਦਿੱਤਾ ਗਿਆ ਹੈ। ਫੋਨ ਵਿੱਚ 5.99 ਇੰਚ ਦੀ ਡਿਸਪਲੇ ਵਿਊ ਦਿੱਤੀ ਗਈ ਹੈ। ਅਨੁਪਾਤ 18: 9 ਦਾ ਹੋਵੇਗਾ।
ਇਸਦੇ ਇਲਾਵਾ ਫੋਨ 'ਚ 1.4 GHz Quad core Snapdragon 425 SOC ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 2 ਜੀਬੀ ਰੈਮ ਅਤੇ 16 ਜੀਬੀ ਅੰਦਰੂਨੀ ਮੈਮਰੀ ਹੋਵੇਗੀ। ਸਟੋਰੇਜ਼ ਨੂੰ ਮਾਈਕਰੋ SD ਕਾਰਡ ਦੁਆਰਾ ਵਧਾ ਕੇ 256 ਜੀਬੀ ਕੀਤਾ ਜਾ ਸਕਦਾ ਹੈ।
ਫੋਨ ਦੇ ਕੈਮਰੇ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਅੱਠ ਅਤੇ ਪੰਜ ਮੈਗਾਪਿਕਸਲ ਦਾ ਕੈਮਰਾ ਹੈ। ਇਸ ਤੋ ਇਲਾਵਾ ਫੋਨ 3285 mAh ਬੈਟਰੀ ਨਾਲ ਆਉਦਾ ਹੈ।