ਵੋਡਾਫੋਨ ਆਈਡੀਆ ਨੇ ਟੈਲੀਕਾਮ ਸੈਕਟਰ 'ਚ ਉਤਰਾਅ ਚੜਾਅ ਦੇ ਵਿਚਕਾਰ ਟੈਰਿਫ ਪਲਾਨ ਦੀਆਂ ਕੀਮਤਾਂ' ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਵੋਡਾਫੋਨ ਆਈਡੀਆ ਵੱਲੋਂ ਜਾਰੀ ਇਕ ਬਿਆਨ ਚ ਕਿਹਾ ਗਿਆ ਹੈ ਕਿ 1 ਦਸੰਬਰ ਤੋਂ ਕੰਪਨੀ ਟੈਰਿਫ ਪਲਾਨ ਦੀਆਂ ਕੀਮਤਾਂ ਵਿਚ ਵਾਧਾ ਕਰਨ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਕੰਪਨੀ ਦੇ ਤਕਰੀਬਨ 37 ਕਰੋੜ ਗਾਹਕਾਂ ਤੇ ਪਵੇਗਾ।
ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਟੈਰਿਫ ਪਲਾਨ ਚ ਕਿੰਨੇ ਫੀਸਦ ਜਾਂ ਕਿੰਨੇ ਰੁਪਏ ਦਾ ਵਾਧਾ ਹੋਵੇਗਾ। ਉਨ੍ਹਾਂ ਇਹ ਜ਼ਰੂਰ ਕਿਹਾ ਹੈ ਕਿ ਭਾਰਤ ਚ ਡਾਟਾ ਯੋਜਨਾਵਾਂ ਪੂਰੀ ਦੁਨੀਆ ਨਾਲੋਂ ਸਸਤੀਆਂ ਹਨ। ਅਜਿਹੀ ਸਥਿਤੀ ਚ ਕੰਪਨੀ ਡਾਟਾ ਪਲਾਨਾਂ ਦੀਆਂ ਕੀਮਤਾਂ ਚ ਵਾਧਾ ਕਰ ਸਕਦੀ ਹੈ।
ਦੱਸ ਦੇਈਏ ਕਿ ਵੋਡਾਫੋਨ ਆਈਡੀਆ ਨੇ ਇਹ ਫੈਸਲਾ ਐਡਜਸਟਡ ਗਰੋਸ ਰੈਵੇਨਿਊ (ਏਜੀਆਰ) ਦੀ ਅਦਾਇਗੀ ਦੇ ਭੁਗਤਾਨ ਸਬੰਧੀ ਲਿਆ ਹੈ ਜਿਸ ਚ ਸੁਪਰੀਮ ਕੋਰਟ ਨੇ ਕੰਪਨੀ ਨੂੰ 90 ਦਿਨਾਂ ਦੇ ਅੰਦਰ 44,200 ਕਰੋੜ ਰੁਪਏ ਅਦਾ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਇਸ ਮੁੱਦੇ ਨੂੰ ਲੈ ਕੇ ਦੂਰਸੰਚਾਰ ਵਿਭਾਗ ਅਤੇ ਦੂਰਸੰਚਾਰ ਕੰਪਨੀਆਂ ਵਿਚਕਾਰ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਮਾਰਕੀਟ ਵਿਸ਼ਲੇਸ਼ਕਾਂ ਨੇ ਇਹ ਗੱਲ ਦੂਰਸੰਚਾਰ ਵਿਭਾਗ ਦੀ ਅਜਿਹੀ ਦੇਣਦਾਰੀ ਦੀ ਗਿਣਤੀ ਲਈ ਵਰਤੇ ਗਏ ਢੰਗ ਦੇ ਅਧਾਰ 'ਤੇ ਕਹੀ ਹੈ। ਜੇ ਵੋਡਾਫੋਨ ਆਈਡੀਆ ਦੀ ਏਜੀਆਰ ਹੋਰ ਵਧਦੀ ਹੈ ਤਾਂ ਕੰਪਨੀ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ।
ਇਕਨਾਮਿਕ ਟਾਈਮਜ਼ ਦੀ ਖ਼ਬਰ ਦੇ ਅਨੁਸਾਰ ਆਈਸੀਆਈਸੀਆਈ ਸਿਕਉਰਟੀਜ਼ ਨੇ ਦੱਸਿਆ ਹੈ ਕਿ ਵੋਡਾਫੋਨ ਆਈਡੀਆ ਨੇ ਏਜੀਆਰ ਨਾਲ ਸਬੰਧਤ 44,200 ਕਰੋੜ ਰੁਪਏ ਦੀ ਦੇਣਦਾਰੀ ਦਾ ਅੰਦਾਜ਼ਾ ਦਿੱਤਾ ਸੀ। ਇਸ ਵਿੱਚ ਵਿਸ਼ਲੇਸ਼ਕ ਕਾਲ ਚ ਵਿਆਜ ਅਤੇ ਜ਼ੁਰਮਾਨੇ ਸ਼ਾਮਲ ਹਨ। ਵੋਡਾਫੋਨ ਆਈਡੀਆ ਦਾ ਇਹ ਅੰਦਾਜ਼ਾ 18% ਅਤੇ 12.5% ਦੇ ਅੰਤਰ ਰੇਟ ਤੇ ਅਧਾਰਤ ਸੀ।