ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Whatsapp ਵਰਤਣ ਵਾਲਿਆਂ ਲਈ ਖੁਸ਼ਖਬਰੀ

Whatsapp ਵਰਤਣ ਵਾਲਿਆਂ ਲਈ ਖੁਸ਼ਖਬਰੀ

Whatsapp ਮੈਸੇਂਜਰ ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਹੁਣ ਇਕੱਠਿਆਂ ਹੀ ਕਈ ਵਿਅਕਤੀਆਂ ਨਾਲ ਵੀਡਿਓ ਰਾਹੀਂ ਗੱਲਬਾਤ ਕਰ ਸਕਣਗੇ।  Whatsapp ਵੱਲੋਂ ਯੂਜਰ ਲਈ ਗਰੁੱਪ ਵੀਡਿਓ ਕਾਲਿੰਗ ਦਾ ਫੀਚਰ ਲਾਂਚ ਕੀਤਾ ਗਿਆ ਹੈ। ਇਸ ਫੀਚਰ ਰਾਹੀਂ ਯੂਜ਼ਰ ਇਕੱਠੇ ਕਈ ਯੂਜ਼ਰ ਨਾਲ ਵੀਡਿਓ ਚੈਟ ਕਰ ਸਕਣਗੇ।
ਗਰੁੱਪ ਵੀਡਿਓ ਕਾਲਿੰਗ ਦਾ ਫੀਚਰ ਪਹਿਲੀ ਵਾਰ ਸਾਹਮਣੇ ਪਿੱਛਲੇ ਸਾਲ ਅਕਤੂਬਰ `ਚ ਆਇਆ ਸੀ। ਉਦੋਂ ਤੋਂ ਕੰਪਨੀ ਇਸ ਫੀਚਰ ਨੂੰ ਸ਼ੁਰੂ ਕਰਨ ਲਈ ਲਗਾਤਾਰ ਕੰਮ ਕਰ ਰਹੀ ਸੀ। ਹੁਣ ਇਹ ਫੀਚਰ ਆਧਿਕਾਰਤ ਤੌਰ `ਤੇ ਸ਼ੁਰੂ ਕਰ ਦਿੱਤਾ ਗਿਆ ਹੈ।


Whatsapp Group Video Calling ਫੀਚਰ ਬਾਰੇ ਫੇਸਬੁੱਕ ਨੇ ਮਈ `ਚ ਹੋਈ ਅਨੁਅਲ ਐਫ8 ਡਿਵੈਲਪਰਜ਼ ਕਾਨਫਰੰਸ `ਚ ਵੀ ਦੱਸਿਆ ਸੀ। ਇਸ ਫੀਚਰ ਨਾਲ ਯੂਜ਼ਰ ਇਕੱਠੇ ਚਾਰ ਲੋਕਾਂ ਨਾਲ ਗੱਲ ਕਰ ਸਕਣਗੇ। 


ਕਿਵੇਂ ਕੀਤੀ ਜਾ ਸਕਦੀ ਹੈ ਵੀਡਿਓ ਗਰੁੱਪ ਕਾਲ


Whatsapp `ਤੇ ਵੀਡਿਓ ਗਰੁੱਪ ਕਾਲ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਯੂਜ਼ਰ ਨੂੰ ਵੀਡਿਓ ਕਾਲ ਕਰਨੀ ਹੋਵੇਗੀ। ਇਸ ਤੋਂ ਬਾਅਦ ਇਹ ਕਾਲ ਚੁੱਕ ਲਵੇਗਾ ਤਾਂ ਆਪਨੂੰ ਸੱਜੇ ਪਾਸੇ ਉਪਰ ਇਕ ਪਲਸ ਦਾ ਨਿਸ਼ਾਨ ਦਿਖਾਈ ਦੇਵੇਗਾ। ਉਸ `ਤੇ ਕਲਿੱਕ ਕਰਨ ਬਾਅਦ ਆਪ ਦੂਜੇ ਯੂਜ਼ਰ ਜਿਸ ਨੂੰ ਵੀਡਿਓ ਕਾਲ ਨਾਲ ਜੋੜਨਾ ਚਾਹੁੰਦੇ ਹੋ, ਉਸ ਨੂੰ ਜੋੜ ਸਕਦੇ ਹੋ। ਯੂਜ਼ਰ ਆਪਣੇ Whatsapp ਨੂੰ ਐਪ ਸਟੋਰ ਜਾਂ ਫਿਰ ਗੂਗਲ ਪਲੇਅ ਸਟੋਰ ਨਾਲ ਅਪਡੇਟ ਕਰ ਲੈਣ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whatsapp group video calling feature: launched know how to do group video call on whatsapp