ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Whatsapp ਵੱਲੋਂ ਬੀਟਾ ਐਂਡਰਾਇਡ ਐਪ ਯੂਜਰਜ਼ ਲਈ 'ਫਿੰਗਰਪ੍ਰਿੰਟ ਲੌਕ' ਸਹੂਲਤ ਸ਼ੁਰੂ


ਆਈਓਐਸ ਬੀਟਾ ਯੂਜਰਜ਼ ਲਈ ਸਕ੍ਰੀਨ ਲੌਕ ਫ਼ੀਚਰ ਨੂੰ ਸ਼ੁਰੂ ਕਰਨ ਦੇ ਤਿੰਨ ਮਹੀਨਿਆਂ ਬਾਅਦ ਵਟਸਐਪ ਨੇ ਹੁਣ ਇਸੇ ਪ੍ਰਕਾਰ ਦਾ ਫੀਚਰ ਐਂਡਰਾਇਡ ਬੀਟਾ ਯੂਜਰਜ਼ ਲਈ ਜਾਰੀ ਕਰ ਦਿੱਤਾ ਹੈ, ਜਿਸ ਨੂੰ 'ਫਿੰਗਰਪ੍ਰਿੰਟ ਲੌਕ' ਦਾ ਨਾਮ ਦਿੱਤਾ ਗਿਆ ਹੈ।

 

ਵੈਬਸਾਈਟ ਅਪਡੇਟਸ ਦੀ ਖ਼ਬਰ ਰੱਖਣ ਵਾਲੀ ਫੈਨ ਵੈਬਸਾਇਟ WABTinfone ਦੀ ਮੰਗਲਵਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਜਦੋਂ ਇਸ ਫ਼ੀਚਰ ਨੂੰ ਸ਼ੁਰੂ ਕੀਤਾ ਜਾਂਦਾ ਹੈ ਤਾਂ ਯੂਜਰਜ਼ ਨੂੰ  ਵਟਸਐਪ ਖੋਲ੍ਹਣ ਲਈ ਫਿੰਗਰਪ੍ਰਿੰਟ ਦੀ ਵਰਤੋਂ ਕਰਨੀ ਪਵੇਗੀ। ਹਾਲਾਂਕਿ, ਯੂਜਰਜ਼ ਵਾਟਸ ਐਪ 'ਤੇ ਆਈ ਕਾਲ ਦਾ ਉਸ ਦੇ ਲੌਕ ਰਹਿਣ ਦੌਰਾਨ ਵੀ ਜਵਾਬ ਦੇ ਸਕਦੇ ਹਨ।

 

ਜੇ ਤੁਸੀਂ ਇਸ ਫੀਚਰ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ 'ਸੈਟਿੰਗਜ਼' ਵਿੱਚ ਜਾ ਕੇ 'ਅਕਾਊਂਟ' ਵਿੱਚ ਜਾਣਾ ਹੋਵੇਗਾ। ਫਿਰ 'ਪ੍ਰਾਈਵੇਸੀ ਸੈਕਸ਼ਨ' ਵਿਚ 'ਫਿੰਗਰਪ੍ਰਿੰਟ ਲੌਕ' ਮਿਲੇਗਾ।  ਪਰ ਇਸ ਤੋਂ ਪਹਿਲਾਂ ਤੁਹਾਨੂੰ ਆਪਣੇ ਵਟਸ ਐਪ ਸੰਸਕਰਨ ਨੂੰ 2.19.221 ਐਂਡਰਾਇਡ ਬੀਟਾ ਉੱਤੇ ਅਪਡੇਟ ਕਰਨਾ ਹੋਵੇਗਾ।

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਅਪਡੇਟ ਵਿੱਚ ਵੀ ਇਹ ਫੀਚਰ ਮਿਲ ਸਕਦਾ ਹੈ। ਪਰ ਵਾਟਸ ਐਪ ਵਿੱਚ ਆਮ ਤੌਰ 'ਤੇ ਤਾਜ਼ਾ ਅਪਡੇਟਾਂ ਵਿਚ ਬੱਗ ਹੋ ਸਕਦੇ ਹਨ, ਇਸ ਲਈ ਤੁਹਾਨੂੰ ਵਰਜਨ 2.19.221 ਤੱਕ ਅਪਡੇਟ ਕਰਨਾ ਚਾਹੀਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whatsapp launches fingerprint lock feature for beta Android app users