ਮੈਸੇਜਿੰਗ ਐਪ Whatsapp ਨੇ ਆਪਣੇ ਯੂਜ਼ਰਸ ਨੂੰ ਨਵੇਂ ਅਪਡੇਟਡ ਵਰਜ਼ਨ 'ਚ ਇੱਕ ਧਮਾਕੇਦਾਰ ਫੀਚਰ ਦਿੱਤਾ ਹੈ. Whatsapp ਦਾ ਇਹ ਵਰਜ਼ਨ ਫਿਲਹਾਲ ਬੀਟਾ ਯੂਜ਼ਰਸ ਲਈ ਉਪਲਬਧ ਹੈ ਇਹ ਫੀਚਰ V.2.18.188 ਵਰਜ਼ਨ 'ਚ ਮਿਲੇਗਾ.
ਸੋਸ਼ਲ ਮੀਡੀਆ ਤੇ ਲੰਮੇ ਸਮੇਂ ਤੋਂ ਇਸ ਫ਼ੀਚਰ ਦੀ ਚਰਚਾ ਚੱਲ ਰਹੀ ਸੀ. Whatsapp ਦਾ ਇਹ ਫ਼ੀਚਰ ਗਰੁੱਪ ਵੀਡੀਓ ਕਾਲਿੰਗ ਹੈ. ਇਸ ਫੀਚਰ ਦੇ ਨਾਲ Whatsapp ਯੂਜ਼ਰਸ ਇਕੋ ਸਮੇਂ ਕਈ ਦੋਸਤਾਂ ਨਾਲ ਵੀਡੀਓ ਕਾਲਿੰਗ ਦਾ ਫਾਇਦਾ ਉਠਾ ਸਕਣਗੇ.
Whatsapp ਨੇ ਕੁਝ ਮਹੀਨੇ ਪਹਿਲਾਂ ਫੇਸਬੁੱਕ ਦੇ ਸਾਲਾਨਾ ਵਿਕਾਸ ਸੰਮੇਲਨ ਦੌਰਾਨ ਗਰੁੱਪ ਵੀਡੀਓ ਕਾਲਿੰਗ ਫ਼ੀਚਰ ਬਾਰੇ ਜਾਣਕਾਰੀ ਦਿੱਤੀ ਸੀ.
Whatsapp ਦੇ ਬੀਟਾ ਵਰਜ਼ਨ ਦੇ ਯੂਜ਼ਰ ਹਰੇਕ ਦੂਜੇ ਯੂਜ਼ਰ ਨੂੰ ਕਾੱਲ ਕਰ ਸਕਣਗੇ..ਇਹ ਜ਼ਰੂਰੀ ਨਹੀਂ ਕਿ ਗਰੁੱਪ ਵਿਡੀਓ ਕਾਲ ਲਈ ਸਾਰੇ ਜਾਣੇ ਬੀਟਾ ਵਰਜਨ ਦੇ ਯੂਜ਼ਰ ਹੀ ਹੋਣ.
ਪਿਛਲੇ ਮਹੀਨੇ ਦਿੱਤੀ ਸੀ ਜਾਣਕਾਰੀ
ਟਵਿੱਟਰ 'ਤੇ WhatsApp ਬੀਟਾ ਵਰਜ਼ਨ ਬਾਰੇ ਦੇਣ ਵਾਲੇ ਖਾਤੇ ਨੇ ਪਿਛਲੇ ਮਹੀਨੇ ਇਹ ਦੱਸਿਆ ਸੀ ਕਿ ਵਿਡੀਓ ਕਾਲਿੰਗ ਫੀਚਰ ਜਲਦੀ ਹੀ Whatsapp ਬੀਟਾ' ਤੇ ਆ ਜਾਵੇਗਾ. ਇਹ ਐਂਡਰਾਇਡ ਅਤੇ ਆਈਓਐੱਸ ਦੋਵਾਂ ਲਈ ਹੋਵੇਗਾ.