ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਸਾਲ 2020 'ਚ ਇਨ੍ਹਾਂ ਸਮਾਰਟਫੋਨਾਂ 'ਚ ਨਹੀਂ ਚੱਲੇਗਾ Whatsapp

ਨਵੇਂ ਸਾਲ ਦੀ ਸ਼ੁਰੂਆਤ ਮੌਕੇ ਦੁਨੀਆ ਦੇ ਸੱਭ ਤੋਂ ਵੱਡੇ ਇੰਸਟੈਂਟ ਮੈਸੇਜਿੰਗ ਐਪ ਵੱਟਸਐਪ ਨੇ ਕੁੱਝ ਮੋਬਾਈਲ ਫੋਨਾਂ 'ਚ ਸਪੋਰਟ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬਿਆਨ ਮੁਤਾਬਿਕ 1 ਜਨਵਰੀ 2020 ਤੋਂ ਵਿੰਡੋਜ਼ ਓ.ਐਸ. 'ਤੇ ਚੱਲਣ ਵਾਲੇ ਸਮਾਰਟਫੋਨਾਂ 'ਚ ਵੱਟਸਐਪ ਨਹੀਂ ਚੱਲੇਗਾ। ਉੱਥੇ ਹੀ 1 ਫਰਵਰੀ 2020 ਤੋਂ ਐਂਡ੍ਰਾਇਡ ਦੇ ਵਰਜ਼ਨ 2.3.7 ਵਾਲੇ ਸਮਾਰਟਫੋਨ ਅਤੇ ਆਈਓਐਸ 7 ਵਾਲੇ ਆਈਫੋਨ 'ਚ ਵੀ ਵੱਟਸਐਪ ਕੰਮ ਨਹੀਂ ਕਰੇਗਾ।
 

ਕੰਪਨੀ ਨੇ ਕਿਹਾ ਕਿ ਉਸ ਦੇ ਇਸ ਫੈਸਲੇ ਦਾ ਅਸਰ ਜ਼ਿਆਦਾ ਯੂਜਰਾਂ 'ਤੇ ਨਹੀਂ ਪਵੇਗਾ, ਕਿਉਂਕਿ ਜ਼ਿਆਦਾਤਰ ਯੂਜਰਾਂ ਕੋਲ ਨਵੇਂ ਫੋਨ ਹਨ। ਕੰਪਨੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਐਂਡ੍ਰਾਇਡ ਦੇ ਕਿਟਕੈਟ ਮਤਲਬ 4.0.3 ਵਰਜ਼ਨ ਜਾਂ ਇਸ ਤੋਂ ਉੱਪਰ ਦੇ ਵਰਜ਼ਨ ਵਾਲੇ ਸਮਾਰਟਫੋਨਾਂ 'ਚ ਵੱਟਸਐਪ ਦਾ ਸਪੋਰਟ ਮਿਲੇਗਾ। ਪਰ ਇਸ ਤੋਂ ਹੇਠਾਂ ਵਰਜ਼ਨ ਵਾਲੇ ਸਮਾਰਟਫੋਨ ਯੂਜਰ ਵੱਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ।
 

ਦੇਸ ਦੇਈਏ ਕਿ ਐਂਡਰਾਇਡ ਜਿੰਜਰਬ੍ਰੈਡ ਆਪ੍ਰੇਟਿੰਗ ਸਿਸਟਮ ਸਾਲ 2010 ’ਚ ਲਾਂਚ ਹੋਇਆ ਸੀ। ਅਜਿਹੇ ’ਚ ਲਗਭਗ 10 ਸਾਲ ਪੁਰਾਣੇ ਇਸ ਆਪ੍ਰੇਟਿੰਗ ਸਿਸਟਮ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। 
 

ਵੱਟਸਐਪ ਲਗਾਤਾਰ ਆਪਣੇ ਨਵੇਂ ਫੀਚਰ ਤੇ ਰੋਜ਼ ਨਵੇਂ ਅਪਡੇਟ ਜਾਰੀ ਕਰ ਰਿਹਾ ਹੈ। ਅਜਿਹੇ ‘ਚ ਪੁਰਾਣੇ ਆਪਰੇਟਿੰਗ ਸਿਸਟਮ ਉਸ ਨੂੰ ਸਪੋਰਟ ਨਹੀਂ ਕਰ ਪਾ ਰਹੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp to stop working on some mobile phones in 2020