ਜੇ ਤੁਹਾਡਾ ਪਾਸਵਰਡ ਕਿਸੇ ਤਰ੍ਹਾਂ ਦੀ ਹੈਕਿੰਗ ਰਾਹੀਂ ਚੋਰੀ ਕੀਤਾ ਗਿਆ ਹੈ ਜਾਂ ਕਿਸੇ ਹੋਰ ਨੇ ਉਸ ਨੂੰ ਵਰਤਿਆ ਹੈ, ਤਾਂ ਹੁਣ ਇਸ ਦਾ ਪਤਾ ਲਾਉਣ ਵਿੱਚ ਗੂਗਲ ਤੁਹਾਡੀ ਮਦਦ ਕਰੇਗਾ। ਇਸ ਤੋਂ ਪਹਿਲਾਂ ਕੰਪਨੀ ਨੇ ਪਾਸਵਰਡ ਚੈੱਕ ਕਰਨ ਲਈ ਐਕਸਟੈਂਸ਼ਨ ਜਾਰੀ ਕੀਤੀ ਸੀ ਪਰ ਕੰਪਨੀ ਨੇ ਹੁਣ ਇਸ ਨੂੰ ਇਨ-ਬਿਲਟ ਫ਼ੀਚਰ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਰੀਅਲ ਟਾਈਮ ਪਾਸਵਰਡ ਪ੍ਰੋਟੈਕਸ਼ਨ ਮਿਲੇਗਾ ਤੇ ਇਸ ਲਈ ਤੁਹਾਨੂੰ ਕਿਸੇ ਐਕਸਟੈਂਸ਼ਨ ਦੀ ਲੋੜ ਨਹੀਂ ਹੋਵੇਗੀ।
ਇੱਥੇ ਵਰਨਣਯੋਗ ਹੈ ਕਿ ਗੂਗਲ ਪਾਸਵਰਡਜ਼ ਮੈਨੇਜਰ ਐਂਡਰਾਇਡ ਅਤੇ ਕ੍ਰੋਮ ਵਿੱਚ ਸਿੰਕ ਹੁੰਦਾ ਹੈ। ਕੰਪਨੀ ਹੁਣ ਇੱਕ ਨਵਾਂ ਪਾਸਵਰਡ ਚੈੱਕਅਪ ਫ਼ੀਚਰ ਲਿਆ ਰਹੀ ਹੈ; ਜੋ ਇਹ ਵਿਸ਼ਲੇਸ਼ਣ ਕਰ ਲਿਆ ਕਰੇਗਾ ਕਿ ਤੁਹਾਡੀ ਲਾੱਗ–ਇਨ ਕਿਸੇ ਵੱਡੀ ਸਕਿਓਰਿਟੀ ਬ੍ਰੀਚ ਦਾ ਹਿੱਸਾ ਤਾਂ ਨਹੀਂ ਹੈ। ਇਹ ਫ਼ੀਚਰ ਇਨ–ਬਿਲਟ ਹੋਵੇਗਾ।
ਜੇ ਕਿਸੇ ਵੱਡੀ ਹੈਕਿੰਗ ਵਿੱਚ ਤੁਹਾਡਾ ਅਕਾਊਂਟ ਪਾਸਵਰਡ ਬ੍ਰੀਚ ਹੋਇਆ ਹੈ, ਤਾਂ ਗੂਗਲ ਤੁਹਾਨੂੰ ਪਾਸਵਰਡ ਬਦਲਣ ਦੀ ਸਲਾਹ ਦੇਵੇਗਾ। ਜੇ ਤੁਸੀਂ ਕਮਜ਼ੋਰ ਪਾਸਵਰਡ ਵਰਤੋਗੇ, ਤਦ ਵੀ ਗੂਗਲ ਤੁਹਾਨੂੰ ਪਹਿਲਾਂ ਦੱਸੇਗਾ। ਇਸੇ ਵਰ੍ਹੇ ਫ਼ਰਵਰੀ ’ਚ ਗੂਗਲ ਨੇ ਆਪਣੇ ਵੈੱਬ ਬ੍ਰਾਊਜ਼ਰ ਕ੍ਰੋਮ ਲਈ ਪਾਸਵਰਡ ਚੈੱਕਅਪ ਐਕਸਟੈਂਸ਼ਨ ਲਾਂਚ ਕੀਤਾ ਸੀ।
ਕੰਪਨੀ ਮੁਤਾਬਕ ਇਸ ਐਕਸਟੈਂਸ਼ਨ ਨੂੰ 10 ਲੱਖ ਵਾਰ ਡਾਊਨਲੋਡ ਕੀਤਾ ਗਿਆ ਸੀ। ਪਰ ਹੁਣ ਛੇਤੀ ਹੀ ਗੂਗਲ ਕ੍ਰੋਮ ਵਿੱਚ ਬਿਲਟ–ਇਨ ਪਾਸਵਰਡ ਚੈੱਕਅਪ ਦਿੱਤਾ ਜਾਵੇਗਾ। ਫਿਰ ਯੂਜ਼ਰਜ਼ ਨੂੰ ਕਿਸੇ ਐਕਸਟੈਂਸ਼ਨ ਦੀ ਲੋੜ ਨਹੀਂ ਹੋਵੇਗੀ। ਗੂਗਲ ਨੇ ਕਿਹਾ ਹੈ ਕਿ ਕੰਪਨੀ ਇਹ ਟੂਲ ਸਕਿਓਰਿਟੀ ਇਸ਼ੂ ਕਾਰਨ ਲਿਆ ਰਹੀ ਹੈ।
ਗੂਗਲ ਨੇ ਗੂਗਲ ਅਕਾਊਂਟ ਵਿੱਚ ਹੀ ਚੈੱਕਅਪ ਦਾ ਵਿਕਲਪ ਦਿੱਤਾ ਹੈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਤੁਹਾਡਾ ਪਾਸਵਰਡ ਕਿਸੇ ਹੈਕਿੰਗ ਦਾ ਸ਼ਿਕਾਰ ਤਾਂ ਨਹੀਂ ਹੋਇਆ। ਜੇ ਤੁਸੀਂ ਪਿਛਲਾ ਪਾਸਵਰਡ ਮੈਨੇਜਰ ਵਰਤਦੇ ਹੋ, ਤਾਂ ਇਸ ਤਰ੍ਹਾਂ ਦਾ ਫ਼ੀਚਰ ਉਸ ਟੂਲ ਵਿੱਚ ਵੀ ਦਿੱਤਾ ਜਾਂਦਾ ਹੈ। Password.google.com ਉੱਤੇ ਅਕਸੈੱਸ ਕਰ ਕੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ।