ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਦੇ ਸੋਚਿਆ ਹੈ ਕਿ ਸਮਾਰਟਫੋਨ ਦੇ ਉੱਪਰ ਕਿਉਂ ਹੁੰਦੀ ਹੈ ਇਹ ਛੋਟੀ ਜਿਹੀ ਲਾਈਟ

ਅੱਜ-ਕੱਲ ਹਰ ਵਿਅਕਤੀ ਦੇ ਕੋਲ ਸਮਾਰਟਫੋਨ ਹੈ। ਦੋ ਮਿੰਟ ਲਈ ਵੀ ਇਸ ਤੋਂ ਦੂਰੀ ਨਹੀਂ ਬਣਾਈ ਜਾਂਦੀ। ਜ਼ਿੰਦਗੀ 'ਚ ਇੰਨੀ ਜ਼ਿਆਦਾ ਅਹਮਿਅਤ ਰੱਖਣ ਵਾਲਾ ਇਕ ਮੋਬਾਈਲ ਹੁਣ ਲੋਕਾਂ ਦਾ ਕਰੀਬੀ ਦੋਸਤ ਹੋ ਗਿਆ ਹੈ, ਕਿਉਂਕਿ ਇਸ ਵਿਚ ਬਹੁਤ ਕੁੱਝ ਹੈ।  ਤੁਸੀਂ ਕਦੇ ਸੋਚਿਆ ਹੈ ਕਿ ਇਸ ਵੱਡੇ ਸਮਾਰਟਫੋਨ ਦੇ ਉੱਤੇ ਕੋਨੇ 'ਚ ਇੱਕ ਛੋਟੀ ਸੀ ਲਾਈਟ ਕਿਉਂ ਦਿੱਤੀ ਜਾਂਦੀ ਹੈ।

 


 

ਕੁੱਝ ਮੋਬਾਈਲ ਕੰਪਨੀਆਂ ਹਨ ਜੋ ਅਪਣੇ ਪ੍ਰੋਡਕਟ 'ਚ ਇਸ ਤਰ੍ਹਾਂ ਦੀ ਲਾਈਟ ਦਿੰਦੀਆਂ ਹਨ। ਇਹ ਲਾਈਟ ਤੁਹਾਡੇ ਫੋਨ ਦਾ ਦਿਲ ਹੈ। ਮਤਲਬ ਕਈ ਮੋਬਾਈਲਾਂ 'ਚ ਇਹ ਲਾਈਟ ਵਾਰ-ਵਾਰ ਬੱਲਦੀ ਅਤੇ ਬੁੱਝਦੀ ਹੈ। ਮਤਲਬ ਕਿ ਬਲਿੰਕ ਕਰਦੀ ਰਹਿੰਦੀ ਹੈ। ਅਸਲ ਵਿੱਚ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਤੁਹਾਡਾ ਫੋਨ ਜ਼ਿੰਦਾ ਹੈ। ਮਤਲਬ ਇਸ 'ਚ ਬੈਟਰੀ ਹੈ ਅਤੇ ਉਹ ਚੱਲ ਰਿਹਾ ਹੈ। ਇਸ ਲਾਈਟ ਦੀ ਮਦਦ ਨਾਲ ਤੁਸੀਂ ਹਨ੍ਹੇਰੇ 'ਚ ਵੀ ਅਪਣੇ ਮੋਬਾਈਲ ਨੂੰ ਆਸਾਨੀ ਨਾਲ ਲੱਭ ਸਕਦੇ ਹੋ। 
 

ਕੁੱਝ ਸਮਾਰਟਫੋਨਾਂ 'ਚ ਇਹ ਛੋਟੀ ਜਿਹੀ ਲਾਈਟ ਵੱਖ-ਵੱਖ ਰੰਗਾਂ 'ਚ ਬੱਲਦੀ ਹੈ। ਜਿਵੇਂ ਹਰੀ, ਲਾਲ ਅਤੇ ਸਫੈਦ। ਹਰਾ ਮਤਲੱਬ ਤੁਹਾਡਾ ਫੋਨ ਚਾਰਜ ਹੈ। ਜਦੋਂ ਕਿ ਲਾਲ ਦਾ ਮਤਲੱਬ ਹੁੰਦਾ ਹੈ ਤੁਹਾਡੇ ਫੋਨ ਨੂੰ ਚਾਰਜਿੰਗ ਦੀ ਜ਼ਰੂਰਤ ਹੈ। ਕੁੱਝ ਮੋਬਾਈਲ 'ਚ ਇਹ ਲਾਈਟ ਸਫੈਦ ਰੰਗ ਦੀ ਬੱਲਦੀ ਹੈ, ਜੋ ਨੋਟੀਫਿਕੇਸ਼ਨ ਦਾ ਸਾਈਨ ਹੁੰਦਾ ਹੈ। ਨਾਲ ਹੀ ਇਸ ਮੋਬਾਈਲ 'ਚ ਚਾਰਜਿੰਗ ਦੇ ਦੌਰਾਨ ਵੀ ਬੱਤੀ ਦਾ ਰੰਗ ਸਫੈਦ ਹੀ ਰਹਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:why mobile small light blink