ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਸ਼ਖਬਰੀ! 25 ਸਾਲਾਂ 'ਚ ਬਚਾਓ 25 ਲੱਖ ਰੁਪਏ! ਜਾਣੋ ਕਿਵੇਂ ?

ਮਿਊਚਲ ਫੰਡ ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖਬਰੀ ਹੈ। ਜੇਕਰ ਤੁਸੀਂ ਦਲਾਲਾਂ ਦੇ ਡਰ ਕਾਰਨ ਮਿਊਚਲ ਫੰਡ ਚ ਨਿਵੇਸ਼ ਕਰਨ ਤੋਂ ਪੇ੍ਰਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਦਰਅਸਲ ਇਸ ਸਮੱਸਿਆ ਦੇ ਹੱਲ ਲਈ ਇੱਕ ਫ਼ਾਈਨੈਂਸ਼ਲ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਨੇ ਇੱਕ ਮੋਬਾਈਲ ਐਪ ਤਿਆਰ ਕੀਤੀ ਹੈ। ਜਿਸ ਦੀ ਵਰਤੋਂ ਕਰਕੇ ਯੂਜ਼ਰ ਜ਼ੀਰੋ ਕਮੀਸ਼ਨ ਤੇ ਸਿੱਧੇ ਮਿਊਚਲ ਫੰਡ ਚ ਨਿਵੇਸ਼ ਕਰ ਸਕਣਗੇ।

 

ਐਪ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਐਪ ਤੇ ਪੇਪਰਲੈਸ ਕੇਵਾਈਸੀ ਨਾਲ ਸਾਰੀ ਕਾਰਵਾਈ ਮੁਕੰਮਲ ਹੋਣ ਮਗਰੋਂ ਨਿਵੇਸ਼ਕ ਲਈ ਤਤਕਾਲ ਕਰਜ਼ਾ ਮਨਜ਼ੂਰ ਹੋ ਸਕਦਾ ਹੈ। ਇਸ ਕਰਜ਼ੇ ਤੇ 13 ਤੋਂ 18 ਫੀਸਦ ਵਿਆਜ਼ ਲੱਗਦਾ ਹੈ। ਇਹ ਐਪ ਈਟੀਮਨੀ (etmoney.com) ਨੇ ਪੇਸ਼ ਕੀਤੀ ਹੈ।

 

https://etmoney.com

 

ਕੰਪਨੀ ਦੇ ਸੀਈਓ ਮੁਕੇਸ਼ ਪੀ ਕਾਲਰਾ ਨੇ ਦੱਸਿਆ ਕਿ ਈਟੀਮਨੀ ਐਪ ਤੇ ਇਹ ਸਹੂਲਤ ਉਪਲੱਬਧ ਹੈ। ਪਿਛਲੇ ਦੋ ਸਾਲਾਂ ਚ 40 ਲੱਖ ਲੋਕਾਂ ਨੇ ਇਸ ਐਪ ਦੁਆਰਾ ਮਿਊਚਲ ਫੰਡ ਚ ਨਿਵੇਸ਼ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਨਿਵੇਸ਼ਕਾਂ ਨੂੰ ਤੁਰੰਤ ਕਰਜ਼ਾ ਦਵਾਉਣ ਲਈ ਆਰਬੀਐਲ ਬੈਂਕ (RBL Bank) ਨਾਲ ਸਮਝੌਤਾ ਕੀਤਾ ਗਿਆ ਹੈ।

 

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਸ ਪਲੇਟਫਾਰਮ ਤੇ ਦੇਸ਼ ਦੀ 20 ਮੁੱਖ ਐਸਟ ਮਨੇਜਮੈਂਟ ਕੰਪਨੀਆਂ 1000 ਤੋਂ ਵੱਧ ਉਤਪਾਦ ਪੇਸ਼ ਕਰ ਰਹੀ ਹਨ। ਨਿਵੇਸ਼ਕ ਉਨ੍ਹਾਂ ਉਤਪਾਦਾਂ ਚ ਐਪ ਦੁਆਰਾ ਨਿਵੇਸ਼ ਕਰ ਸਕਦੇ ਹਨ। ਐਪ ਦਾ ਦੇਸ਼ ਦੇ 500 ਤੋਂ ਵੱਧ ਸ਼ਹਿਰਾਂ ਚ ਨਿਵੇਸ਼ਕ ਲਾਭ ਚੁੱਕ ਰਹੇ ਹਨ ਅਤੇ ਹੁਣ ਤੱਕ 2 ਕਰੋੜ ਨਿਵੇਸ਼ ਦੇ ਆਰਡਰ ਦਿੱਤੇ ਜਾ ਚੁੱਕੇ ਹਨ।

 

ਉਨ੍ਹਾਂ ਦੱਸਿਆ ਕਿ ਜ਼ੀਰੋ ਕਮੀਸ਼ਨ ਦੁਆਰਾ ਇਸ ਐਪ ਨਾਲ ਮਿਊਚਲ ਫੰਡ ਚ ਨਿਵੇਸ਼ ਕਰਕੇ ਨਿਵੇਸ਼ਕ 25 ਸਾਲਾਂ ਚ ਲਗਭਗ 25 ਲੱਖ ਰੁਪਏ ਦੀ ਕਮੀਸ਼ਨ ਬਚਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:With this mobile app invest in mutual funds save Rs 25 lakh commission