ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Xiaomi Redmi Note 8 Pro ਅਤੇ Xiaomi Redmi Note 8 ਲਾਂਚ, ਜਾਣੋ ਫੀਚਰਸ


Xiaomi Redmi note 8 ਸੀਰੀਜ਼ ਕਈ ਟੀਜ਼ਰ ਅਤੇ ਲੀਕ ਹੋਣ ਤੋਂ ਬਾਅਦ ਲਾਂਚ ਕਰ ਦਿੱਤਾ ਗਿਆ ਹੈ। ਇਹ ਫ਼ੋਨ ਨੂੰ ਚੀਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ Xiaomi ਦੇ ਸਬ ਬ੍ਰਾਂਡ Redmi ਨੇ TV ਵੀ ਲਾਂਚ ਕੀਤਾ ਹੈ। Redmi Note 8 Pro ਨੂੰ Jade Green, White ਅਤੇ Frey ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ।

 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੀਮਤ ਦੀ Redmi Note 8 Pro ਦੇ ਤਿੰਨ ਵੇਰੀਐਂਟ ਹਨ। ਸ਼ੁਰੂਆਤੀ ਵੇਰੀਐਂਟ ਦੀ ਲਗਭਗ 14000 ਰੁਪਏ ਹੈ। ਦੂਜੇ ਵੇਰੀਐਂਟ ਦੀ ਕੀਮਤ ਲਗਭਗ 16000 ਰੁਪਏ ਹੈ ਅਤੇ ਤੀਜੇ ਵੇਰੀਐਂਟ ਦੀ ਕੀਮਤ ਲਗਭਗ 18000 ਰੁਪਏ ਹੈ। 

 

Redmi Note 8 ਵੀ ਤਿੰਨ ਵੇਰੀਐਂਟ ਵਿੱਹ ਹੈ 4 ਜੀਬੀ + 64 ਜੀਬੀ ਦੀ ਕੀਮਤ 999 ਯੂਆਨ (ਲਗਭਗ 10000 ਰੁਪਏ) ਵਿੱਚ ਵੀ ਉਪਲੱਬਧ ਹੈ, ਦੂਸਰਾ ਵੇਰੀਐਂਟ 6 ਜੀਬੀ + 64 ਜੀਬੀ ਦੀ ਕੀਮਤ 1199 ਯੂਆਨ (ਲਗਭਗ 12000 ਰੁਪਏ) ਅਤੇ ਤੀਜੇ ਵੇਰੀਐਂਟ ਵਿੱਚ 6 ਜੀਬੀ + 128 ਜੀਬੀ ਦੀ ਕੀਮਤ 13999 ਯੂਆਨ ਹੈ (14000 ਰੁਪਏ) ਰੱਖੀ ਗਈ ਹੈ।


Redmi Note 8  ਐਂਡਰਾਇਡ 9 ਪਾਈ ਬੇਸਡ  MIUI 10 'ਤੇ ਕੰਮ ਕਰੇਗਾ। ਇਸ ਫ਼ੋਨ 'ਚ 6.39 ਇੰਚ ਦੀ ਫੁੱਲ ਐੱਚਡੀ ਪਲੱਸ ਪਲੱਸ ਡਿਸਪਲੇਅ ਹੈ। ਇਸ ਡਿਸਪਲੇਅ ਦੀ ਸੁਰੱਖਿਆ ਲਈ ਗੋਰੀਲਾ ਗਲਾਸ 5 ਦਿੱਤਾ ਗਿਆ ਹੈ। ਇਹ ਫ਼ੋਨ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਅਤੇ 6 ਜੀਬੀ ਰੈਮ ਨਾਲ ਕੰਮ ਕਰੇਗਾ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ 48 ਮੈਗਾਪਿਕਸਲ ਦਾ ਮੁੱਖ ਕੈਮਰਾ ਬੈਕ ਪੈਨਲ 'ਤੇ ਦਿੱਤਾ ਗਿਆ ਹੈ, ਦੂਜਾ 8 ਮੈਗਾਪਿਕਸਲ ਅਤੇ ਤੀਜਾ ਅਤੇ ਚੌਥਾ 2 ਮੈਗਾਪਿਕਸਲ ਦਾ ਹੈ। ਸੈਲਫੀ ਪ੍ਰੇਮੀਆਂ ਲਈ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਨਾਲ ਹੀ, ਇਸ ਫ਼ੋਨ 'ਚ 4000 mAh ਦੀ ਬੈਟਰੀ ਹੈ।

 

Redmi Note 8 Pro 'ਚ ਐਂਡਰਾਇਡ 9 ਪਾਈ ਬੇਸਡ MIUI 10 ਓਐੱਸ ਦਿੱਤਾ ਗਿਆ ਹੈ।  ਇਸ ਡਿਸਪਲੇਅ ਨੂੰ ਸੁਰੱਖਿਅਤ ਕਰਨ ਲਈ ਗੋਰੀਲਾ ਗਲਾਸ 5 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸ਼ਾਓਮੀ ਵਿੱਚ ਇਸ ਫੋਨ ਨੂੰ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਤਰਲ ਕੂਲਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਹੈ ਅਤੇ ਗੇਮਿੰਗ ਦੇ ਸ਼ੋਕੀਨ ਨੂੰ ਚੰਗਾ ਪ੍ਰਫਾਰਮਸ ਮਿਲ ਸਕੇ। ਰੈੱਡਮੀ ਨੋਟ 8 ਦੀ ਤਰ੍ਹਾਂ ਰੈਡਮੀ ਨੋਟ 8 ਪ੍ਰੋ ਦੇ ਬੈਕ ਪੈਨਲ 'ਤੇ ਕੈਮਰੇ ਲਗਾਏ ਗਏ ਹਨ। ਮੁੱਖ ਕੈਮਰਾ 64 ਮੈਗਾਪਿਕਸਲ ਦਾ ਹੈ, ਜੋ ਕਿ ਸਭ ਤੋਂ ਪਹਿਲਾ ਕੈਮਰਾ ਹੈ। ਬਾਕੀ ਤਿੰਨ ਰੈਡਮੀ ਨੋਟ 8 ਵਾਂਗ ਹੀ ਹਨ। ਇਸ 'ਚ 4500 mAh ਦੀ ਬੈਟਰੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Xiaomi Redmi Note 8 Pro and Xiaomi Redmi Note 8 launched know features price and specification