ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਲੈਕਟ੍ਰਿਕ ਕਾਰਾਂ ਲਈ ਚਾਰਜਿੰਗ ਸਟੇਸ਼ਨ ਲਗਾ ਕੇ ਕਰ ਸਕਦੇ ਹੋ ਚੰਗੀ ਕਮਾਈ

ਕੇਂਦਰ ਸਰਕਾਰ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਧਾਉਣ ਲਈ ਪੂਰੇ ਦੇਸ਼ ਚ ਚਾਰਜਿੰਗ ਨੈਟਵਰਕ ਬਣਾਉਣ ਜਾ ਰਹੀ ਹੈ। ਚਾਰਜਿੰਗ ਸਟੇਸ਼ਨ ਬਣਾਉਣ ਲਈ ਸਰਕਾਰ ਹੁਣ ਆਰਥਕ ਤੌਰ ਤੇ ਮਦਦ ਵੀ ਕਰੇਗੀ। ਉਦਯੋਗ ਮੰਤਰਾਲੇ ਨੂੰ ਇਸਦਾ ਜ਼ਿੰਮੇਵਾਰੀ ਸੌਂਪੀ ਗਈ ਹੈ। ਚਾਰਜਿੰਗ ਸਟੇਸ਼ਨ ਲਗਾਉਣ ਲਈ ਇੱਛੁਕ ਵਿਅਕਤੀ ਮੰਤਰਾਲੇ ਨਾਲ ਸੰਪਰਕ ਕਰ ਸਕਦੇ ਹਨ।

 

ਪਹਿਲੇ ਗੇੜ ’ਚ 1000 ਚਾਰਜਿੰਗ ਸਟੇਸ਼ਨ

 

ਖਬਰਾਂ ਮੁਤਾਬਕ ਪਹਿਲੇ ਗੇੜ ਚ ਦੇਸ਼ ਚ 1000 ਚਾਰਜਿੰਗ ਸਟੇਸ਼ਨ ਲਗਾਏ ਜਾਣਗੇ ਅਤੇ ਹਰੇਕ ਚਾਰਜਿੰਗ ਸਟੇਸ਼ਨ ’ਤੇ 6 ਚਾਰਜਰ ਹੋਣਗੇ ਜਿਨ੍ਹਾਂ ਚੋਂ 3 ਫਾਸਟ ਚਾਰਜਰ ਹੋਣਗੇ ਜਿਹੜੇ ਕਿ ਸਿਰਫ ਅੱਧੇ ਘੰਟੇ ਚ ਗੱਡੀ ਦੀ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ ਕਰ ਦੇਣਗੇ। ਕੁੱਲ ਮਿਲਾ ਕੇ ਇਨ੍ਹਾਂ ਨਾਲ ਇੱਕੋ ਸਮੇਂ 6000 ਗੱਡੀਆਂ ਚਾਰਜ ਕੀਤੀਆਂ ਜਾ ਸਕਣਗੀਆਂ। ਇਨ੍ਹਾਂ ਚੋਂ ਕਈ ਸਟੇਸ਼ਨਾਂ ’ਤੇ ਤੇਜ਼ ਚਾਰਜਰ ਦੀ ਵੀ ਸੁਵਿਧਾ ਹੋਵੇਗੀ।

 

ਦੇਣੀ ਹੋਵੇਗੀ ਆਨ-ਲਾਈਨ ਸੁਵਿਧਾ

 

ਮੰਤਰਾਲੇ ਮੁਤਾਬਕ ਇਨ੍ਹਾਂ ਚਾਰਜਿੰਗ ਸਟੇਸ਼ਨ ਨੂੰ ਕਿਸੇ ਨਿਜੀ ਥਾਂ ਜਾਂ ਜਨਤਕ ਥਾਂ ਤੇ ਲਗਾਇਆ ਜਾ ਸਕਦਾ ਹੈ ਅਤੇ ਸਰਕਾਰ ਇਸ ਲਈ ਸਬਸਿਡੀ ਮੁਹੱਈਆ ਕਰਵਾਏਗੀ। ਸਰਕਾਰ ਦੀ ਇਕ ਸ਼ਰਤ ਮੁਤਾਬਕ ਇਸ ਕੰਮ ਨੂੰ ਕਰਨ ਲਈ ਆਨ-ਲਾਈਨ ਸੁਵਿਧਾ ਵੀ ਦੇਣੀ ਹੋਵੇਗੀ, ਤਾਂ ਕਿ ਇਲੈਕਟ੍ਰਿਕ ਗੱਡੀਆਂ ਵਾਲੇ ਗਾਹਕ ਆਪਣੀ ਗੱਡੀ ਚਾਰਜ ਕਰਵਾਉਣ ਲਈ ਆਨ-ਲਾਈਨ ਬੁਕਿੰਗ ਕਰਵਾ ਸਕਣ।

 

ਰਿਪੋਰਟ ਮੁਤਾਬਕ ਚਾਰਜਿੰਗ ਲਈ ਬਿਜਲੀ ਦੀ ਸਹੂਲਤ ਕਿਸੇ ਵੀ ਬਿਜਲੀ ਦੇਣ ਵਾਲੀ ਕੰਪਨੀ ਤੋਂ ਲਈ ਜਾ ਸਕੇਗੀ ਤੇ ਬਿਜਲੀ ਕੰਪਨੀਆਂ ਲਾਗਤ ਦੀ 15 ਫੀਸਦ ਵਾਧੂ ਪੈਸੇ ਲੈ ਸਕਣਗੇ।

 

20 ਅਗਸਤ ਹੈ ਆਖਰੀ ਮਿਤੀ

 

ਸਬਸਿਡੀ ਵਾਲੇ ਚਾਰਜਿੰਗ ਸਟੇਸ਼ਨ ਲਗਾਉਣ ਲਈ ਦਰਖਾਸਤ ਦੇਣ ਦੀ ਆਖਰੀ ਮਿਤੀ 20 ਅਗਸਤ ਰੱਖੀ ਗਈ ਹੈ। ਸਰਕਾਰ ਵਲੋਂ ਚੁਣੇ ਜਾਣ ਵਾਲੇ ਲੋਕਾਂ ਨੂੰ 9 ਮਹੀਨੇ ਦੇ ਅੰਦਰ ਚਾਰਜਿੰਗ ਢਾਂਚਾ ਤਿਆਰ ਕਰਨਾ ਹੋਵੇਗਾ।

 

ਦੱਸਣਯੋਗ ਹੈ ਕਿ ਭਾਰਤ ਚ ਹਾਲੇ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਢਾਂਚਾ ਬਣਾਉਣ ਨੂੰ ਲੈ ਕੇ ਕਵਾਇਦ ਚੱਲ ਰਹੀ ਹੈ ਜਦਕਿ ਚੀਨ ਚ ਇਲੈਕਟ੍ਰਿਕ ਕਾਰ ਚਾਰਜਿੰਗ ਸਟੇਸ਼ਨ ਦੀ ਗਿਣਤੀ 10 ਲੱਖ ਦੇ ਪਾਰ ਗਈ ਹੈ। ਭਾਰਤ ਚ ਹਾਲੇ ਸਿਰਫ 150 ਚਾਰਜਿੰਗ ਸਟੇਸ਼ਨ ਹੀ ਹਨ।

 

ਚੀਨ ਚ ਜੂਨ ਤਕ ਜਨਤਕ ਚਾਰਜਿੰਗ ਸਟੇਸ਼ਨ ਦੀ ਗਿਣਤੀ 4.12 ਲੱਖ ਸੀ ਜਦਕਿ ਨਿਜੀ ਚਾਰਜਿੰਗ ਪੋਆਇੰਟ ਦੀ ਗਿਣਤੀ 5.91 ਲੱਖ ਸੀ। ਮਤਲਬ ਚੀਨ ਚ ਇਕ ਸਾਲ ਚ ਹੀ ਚਾਰਜਿੰਗ ਸਟੇਸ਼ਨ ਦੀ ਗਿਣਿਤੀ ਚ 69.3 ਫੀਸਦ ਦਾ ਵਾਧਾ ਹੋਇਆ ਹੈ।

 

ਇਸ ਤੋਂ ਇਲਾਵਾ ਕੇਂਦਰ ਸਰਕਾਰ ਇਲੈਕਟ੍ਰਿਕ ਗੱਡੀਆਂ ਲਈ ਪਹਿਲਾਂ ਦਿੱਲੀ-ਜੈਪੂਰ ਅਤੇ ਦਿੱਲੀ-ਆਗਰਾ ਕੌਮੀ ਮਾਰਗ ’ਤੇ ਦੋ ਹਾਈਵੇ ਕਾਰੀਡੋਰ ਮਾਰਚ 2020 ਤਕ ਸ਼ੁਰੂ ਕਰ ਲੈਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ। ਇਨ੍ਹਾਂ ਕਾਰੀਡੋਰ ਤੇ  ਗੱਡੀਆਂ ਦੀ ਬੈਟਰੀ ਚਾਰਜ ਕਰਨ ਦੀ ਸਹੂਲਤ ਮਿਲੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You can also set up charging stations for electric cars know conditions