ਅਗਲੀ ਕਹਾਣੀ

ਗੋਲਡਨ ਬਾਬੇ ਨੇ ਇਸ ਵਾਰ ਪਾਇਆ 20 ਕਿੱਲੋ ਸੋਨਾ

Thu, 02 Aug 2018 06:36 PM IST

ਕਾਂਵੜ ਯਾਤਰਾ ਲਈ ਗੋਲਡਨ ਬਾਬੇ ਨੇ ਇਸ ਵਾਰ ਪਾਇਆ 20 ਕਿੱਲੋ ਸੋਨਾ 20 ਕਿੱਲੋ ਸੋਨੇ ਨਾਲ ਕਾਂਵੜ ਯਾਤਰਾ ’ਤੇ ਨਿਕਲੇ ‘ਕਾਂਵੜ ਬਾਬਾ’ ਜੂਨਾ ਅਖਾੜੇ ਦੇ ਮਹੰਤ ‘ਗੋਲਡਨ ਬਾਬਾ’ਇੱਕ ਵਾਰ ਫਿਰ ਕਾਂਵੜ ਲੈ ਕੇ ਹਰਿਦੁਆਰ ਲਈ ਰਵਾਨਾ ਮਸ਼ਹੂਰ ਗੋਲਡਨ ਬਾਬਾ ਆਪਣੀ 25ਵੀਂ ਯਾਤਰਾ ’ਤੇ ਤੁਰ ਪਏ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ 20 ਕਿੱਲੋ ਦੇ ਗਹਿਣੇ ਪਾ ਕੇ ਇਹ ਯਾਤਰਾ ਕਰ ਰਹੇ ਹਨ। ਗੋਲਡਨ ਬਾਬੇ ਦਾ ਅਸਲ ਨਾਂ ਸੁਧੀਰ ਮੱਕੜ ਹੈ। ਉਨ੍ਹਾਂ ਮੁਤਾਬਕ ਇਸ ਯਾਤਰਾ ’ਤੇ ਲਗਭਗ ਸਵਾ ਕਰੋੜ ਦਾ ਖਰਚ ਆਉਂਦਾ ਹੈ। ‘ਗੋਲਡਨ ਬਾਬਾ’ ਗੋਲਡਨ ਪੁਰੀ ਮਹਾਰਾਜ ਦੇ ਨਾਂ ਨਾਲ ਵੀ ਪ੍ਰਸਿੱਧ ਹਨ। ਹਰੇਕ ਸਾਲ ਗੋਲਡਨ ਬਾਬਾ ਦੀ ਕਾਂਵੜ ਯਾਤਰਾ ’ਚ ਸੋਨੇ ਦੀ ਮਾਤਰਾ ਵੱਧ ਜਾਂਦੀ ਹੈ।