ਅਗਲੀ ਕਹਾਣੀ

ਜਦੋਂ ਸਾਂਨ ਨੇ ਘਰ ਦੀ ਛੱਤ ’ਤੇ ਚੜ੍ਹ ਕੇ ਲੋਕਾਂ ਨੂੰ ਪਾਈਆਂ ਭਾਜੜਾਂ

Thu, 02 Aug 2018 06:50 PM IST

ਰਾਜਸਥਾਨ ਦੇ ਸੀਕਰ ਲੋਸਲ ਦੇ ਵਾਰਡ ਨੰਬਰ 14 ’ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦ ਇੱਕ ਸਾਂਨ ਦੋ ਮੰਜਿ਼ਲਾ ਇਮਾਰਤ ਦੀ ਛੱਤ ’ਤੇ ਚੜ੍ਹ ਗਿਆ। ਮਕਾਨ ’ਚ ਰਹਿ ਰਹੇ ਕਿਰਾਏਦਾਰ ਨੇ ਦੇਖਿਆ ਤੇ ਉਸਨੂੰ ਥੱਲੇ ਉਤਾਰਨ ਲੱਗਾ ਪਰ ਸਾਂਨ ਥੱਲੇ ਆਉਣ ਦੀ ਬਜਾਏ ਪੌੜੀਆਂ ਚੜ੍ਹ ਕੇ ਮਕਾਨ ਦੀ ਦੂਜੀ ਮੰਜਿ਼ਲ ’ਤੇ ਚੜ੍ਹ ਗਿਆ। ਜਾਨਵਰਾਂ ਦੇ ਮਾਹਰਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਸਾਂਨ ਨੂੰ ਬੇਹੇਸ਼ੀ ਦਾ ਟੀਕਾ ਲਗਾਇਆ ਤੇ ਕ੍ਰੇਨ ਨਾਲ ਬੰਨ੍ਹ ਕੇ ਥੱਲੇ ਉਤਾਰਿਆ