ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਹਿਰ : ਸਿਰਫ਼ 5 ਮਹੀਨੇ 'ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਪਾਰ

ਪੂਰੀ ਦੁਨੀਆ 'ਚ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਦੁਨੀਆ ਭਰ 'ਚ 50 ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ। ਵਰਲਡੋਮੀਟਰ ਦੇ ਅੰਕੜਿਆਂ ਅਨੁਸਾਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 50,85,504 'ਤੇ ਪਹੁੰਚ ਗਈ ਹੈ ਅਤੇ ਹੁਣ ਤਕ ਇਸ ਮਹਾਂਮਾਰੀ ਕਾਰਨ 3,29,731 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਨਾ ਸਿਰਫ਼ ਲੋਕਾਂ ਦੀ ਮੌਤ ਹੋ ਰਹੀ ਹੈ, ਸਗੋਂ ਇਹ ਲੋਕਾਂ ਨੂੰ ਬੇਰੁਜ਼ਗਾਰੀ ਤੇ ਗਰੀਬੀ ਦੀ ਦਲਦਲ 'ਚ ਧੱਕ ਰਹੀ ਹੈ।
 

ਇੱਥੇ ਕੋਰੋਨਾ ਦੀ ਰਫ਼ਤਾਰ ਦੀ ਗੱਲ ਕਰੀਏ ਤਾਂ 40 ਲੱਖ ਤੋਂ 50 ਲੱਖ ਦੇ ਅੰਕੜੇ ਨੂੰ ਛੂਹਣ 'ਚ ਕੋਰੋਨਾ ਵਾਇਰਸ ਨੂੰ ਸਿਰਫ਼ 12 ਦਿਨ ਲੱਗੇ। ਉੱਥੇ ਹੀ 30 ਲੱਖ ਤੋਂ 40 ਲੱਖ ਤਕ ਪਹੁੰਚਣ 'ਚ ਸਿਰਫ਼ 11 ਦਿਨ ਲੱਗੇ ਸਨ। ਬਹੁਤ ਸਾਰੇ ਦੇਸ਼, ਖ਼ਾਸਕਰ ਇਟਲੀ ਤੇ ਸਪੇਨ ਜਿਹੇ ਦੇਸ਼, ਜੋ ਅਪ੍ਰੈਲ ਦੇ ਅਰੰਭ 'ਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ, ਉੱਥੇ ਕੋਰੋਨਾ ਸ਼ਿਖਰ ਨੂੰ ਪਾਰ ਕਰ ਚੁੱਕਾ ਹੈ ਅਤੇ ਹੌਲੀ-ਹੌਲੀ ਦੇਸ਼ ਮੁੜ ਪਟੜੀ 'ਤੇ ਆ ਰਿਹਾ ਹੈ। ਪਰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੁਬਾਰਾ ਹਮਲਾ ਕਰ ਸਕਦਾ ਹੈ।
 

ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੇ ਮਾਮਲੇ ਨਿਊਜ਼ੀਲੈਂਡ ਦੀ ਆਬਾਦੀ ਦੇ ਬਰਾਬਰ ਹੋ ਗਏ ਹਨ ਜਾਂ ਇੰਜ ਕਹਿ ਸਕਦੇ ਹਾਂ ਕਿ ਇਸ ਨੂੰ ਪਾਰ ਕਰ ਚੁੱਕੇ ਹਨ। ਬੁੱਧਵਾਰ ਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਯੂਐਚਓ) ਨੇ ਗਰੀਬ ਦੇਸ਼ਾਂ 'ਚ ਨਵੇਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਬਾਰੇ ਚਿੰਤਾ ਪ੍ਰਗਟਾਈ ਹੈ। ਡਬਲਿਯੂਐਚਓ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ 1,06,000 ਨਵੇਂ ਮਾਮਲੇ ਪਿਛਲੇ 24 ਘੰਟੇ 'ਚ ਦਰਜ ਕੀਤੇ ਗਏ ਹਨ, ਜਦੋਂ ਤੋਂ ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਇਆ ਹੈ, ਉਦੋਂ ਤੋਂ ਇਹ ਇੱਕ ਦਿਨ 'ਚ ਸੱਭ ਤੋਂ ਵੱਧ ਮਾਮਲਿਆਂ ਦਾ ਰਿਕਾਰਡ ਹੈ।
 

ਬ੍ਰਾਜ਼ੀਲ, ਰੂਸ ਤੇ ਭਾਰਤ ਕੋਰੋਨਾ ਵਾਇਰਸ ਦੇ ਨਵੇਂ ਹੌਟ-ਸਪੌਟਸ ਵਜੋਂ ਉਭਰ ਰਹੇ ਹਨ। ਅਮਰੀਕਾ 'ਚ ਕੋਰੋਨਾ ਮਾਮਲਿਆਂ ਵਿੱਚ ਕਮੀ ਆਈ ਹੈ। ਹੁਣ ਤਕ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 92,387 ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਲਈ ਸਭ ਤੋਂ ਵੱਧ ਹੈ। ਦੱਸ ਦੇਈਏ ਕਿ 31 ਦਸੰਬਰ ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਇਸ ਤਰ੍ਹਾਂ ਕੋਰੋਨਾ ਵਾਇਰਸ ਨੇ ਸਿਰਫ਼ ਪੰਜ ਮਹੀਨਿਆਂ 'ਚ 50 ਲੱਖ ਲੋਕਾਂ ਨੂੰ ਸੰਕਰਮਿਤ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title::Coronavirus Covid 19 updates Global coronavirus cases cross 5 million in less than 5 months