ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ `ਚ ਸਿੱਖਾਂ ਤੇ ਹਿੰਦੂਆਂ ਦੇ ਜੱਥੇ `ਤੇ ਹਮਲਾ, 20 ਹਲਾਕ

ਅਫ਼ਗ਼ਾਨਿਸਤਾਨ `ਚ ਸਿੱਖਾਂ ਤੇ ਹਿੰਦੂਆਂ ਦੇ ਜੱਥੇ `ਤੇ ਹਮਲਾ, 10 ਹਲਾਕ

ਐਤਵਾਰ ਨੂੰ ਇੱਕ ਆਤਮਘਾਤੀ ਬੰਬਾਰ ਨੇ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ `ਚ ਸਿੱਖਾਂ ਤੇ ਹਿੰਦੂਆਂ ਦੇ ਇੱਕ ਜੱਥੇ `ਤੇ ਹਮਲਾ ਕਰ ਦਿੱਤਾ। ਇਸ ਆਤਮਘਾਤੀ ਹਮਲੇ `ਚ 20 ਵਿਅਕਤੀ ਮਾਰੇ ਗਏ ਹਨ।

ਨਾਂਗਰਹਾਰ ਸੂਬੇ ਦੇ ਪੁਲਿਸ ਮੁਖੀ ਜਨਰਲ ਗ਼ੁਲਾਮ ਸਨਾਯੀ ਸਟੇਨਕਜ਼ਾਈ ਨੇ ਦੱਸਿਆ ਕਿ ਇਸ ਹਮਲੇ `ਚ ਪੰਜ ਹੋਰ ਜ਼ਖ਼ਮੀ ਹੋਏ ਹਨ। ਹਿੰਦੂਆਂ ਤੇ ਸਿੱਖਾਂ ਦਾ ਇਹ ਜੱਥਾ ਗਵਰਨਰ ਦੇ ਕੰਪਾੂਂਡ `ਚ ਜਾ ਰਿਹਾ ਸੀ। ਉਨ੍ਹਾਂ ਦੀ ਯੋਜਨਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਮਿਲਣ ਦੀ ਸੀ, ਜੋ ਐਤਵਾਰ ਨੂੰ ਇਸ ਖੇਤਰ ਵਿੱਚ ਆ ਰਹੇ ਸਨ।

ਇਹ ਖ਼ਬਰ ਲਿਖੇ ਜਾਣ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜਿ਼ੰਮੇਵਾਰੀ ਨਹੀਂ ਲਈ ਸੀ ਪਰ ਤਾਲਿਬਾਨ ਤੇ ਇਸਲਾਮਿਕ ਸਟੇਟ ਦੋਵੇਂ ਅੱਤਵਾਦੀ ਸੰਗਠਨ ਇਸ ਸੂਬੇ `ਚ ਸਰਗਰਮ ਹਨ।

ਅਫ਼ਗ਼ਾਨਿਸਤਾਨ `ਚ ਹਿੰਦੂਆਂ ਤੇ ਸਿੱਖਾਂ ਦੀ ਬਹੁਤ ਘੱਟ ਆਬਾਦੀ ਹੈ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵਿਤਕਰੇ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਹੁਣ ਇੱਥੇ ਸਿਰਫ਼ 1,000 ਕੁ ਹੀ ਹਿੰਦੂ ਤੇ ਸਿੱਖ ਰਹਿ ਗਏ ਹਨ। ਇਸਲਾਮਿਕ ਅੱਤਵਾਦੀ ਅਕਸਰ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ।

ਇੱਕ ਵੱਖਰੀ ਘਟਨਾ ਦੌਰਾਨ 110 ਵਿਅਕਤੀਆਂ ਨੂੰ ਉਦੋਂ ਹਸਪਤਾਲ ਦਾਖ਼ਲ ਕਰਵਾਉਣਾ ਪਿਆ, ਜਦੋਂ ਇੱਕ ਦਰਿਆ ਦਾ ਪਾਣੀ ਪੀ ਕੇ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਲੱਗ ਪਈ।

ਚਾਰਾਕਾਰ ਦੇ ਮੁੱਖ ਹਸਪਤਾਲ ਦੇ ਮੁਖੀ ਅਬਦੁਲ ਖ਼ਲੀਲ ਫ਼ਰਹੰਗੀ ਨੇ ਦੱਸਿਆ ਕਿ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਇੰਨੇ ਲੋਕਾਂ ਦੇ ਇਕੱਠੇ ਬੀਮਾਰ ਪੈਣ ਦਾ ਕੀ ਕਾਰਨ ਹੈ। ਉਨ੍ਹਾਂ ਨੇ ਉਲਟੀਆਂ ਤੇ ਸਿਰ ਦਰਦ ਦੀ ਸਿ਼ਕਾਇਤ ਕੀਤੀ ਸੀ।

ਅਫ਼ਗ਼ਾਨਿਸਤਾਨ ਪਿਛਲੇ ਕਈ ਵਰ੍ਹਿਆਂ ਤੋਂ ਜੰਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਪਿੰਡਾਂ `ਚ ਹਾਲਾਤ ਬਹੁਤ ਖ਼ਰਾਬ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 Sikhs and Hindus killed in Afghanistan