ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​VIDEO: UK ’ਚ 10 ਸਾਲਾ ਮਨਸਿਮਰ ਕੌਰ ਨੂੰ ਮੈਦਾਨ ’ਚ ਕਿਹਾ ਗਿਆ ‘ਦਹਿਸ਼ਤਗਰਦ’

​​​​​​​VIDEO: UK ’ਚ 10 ਸਾਲਾ ਮਨਸਿਮਰ ਕੌਰ ਨੂੰ ਮੈਦਾਨ ’ਚ ਕਿਹਾ ਗਿਆ ‘ਦਹਿਸ਼ਤਗਰਦ’

ਇੰਗਲੈਂਡ (UK) ਦੀ ਰਾਜਧਾਨੀ ਲੰਦਨ ’ਚ ਇੱਕ ਖੇਡ ਦੇ ਮੈਦਾਨ ਵਿੱਚ 10 ਸਾਲਾਂ ਦੀ ਜਿਹੜੀ ਸਿੱਖ ਬੱਚੀ ‘ਦਹਿਸ਼ਤਗਰਦ’ ਆਖਿਆ ਗਿਆ ਸੀ; ਉਸ ਨੇ ਹੁਣ ਸੋਸ਼ਲ ਮੀਡੀਆ ਉੱਤੇ ਆਪਣਾ ਇੱਕ ਸੁਨੇਹਾ ਅਪਲੋਡ ਕੀਤਾ ਹੈ। ਆਪਣੇ ਇਸ ਸੁਨੇਹੇ ਵਿੱਚ ਸਕੂਲੀ ਬੱਚੀ ਮਨਸਿਮਰ ਕੌਰ ਨੇ ਕਿਹਾ ਹੈ ਕਿ ਅਜਿਹੇ ਨਸਲਵਾਦ ਦਾ ਟਾਕਰਾ ਕਰਨ ਲਈ ਸਿੱਖ ਪੰਥ ਤੇ ਕੌਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਤੇ ਗਿਆਨ ਦਾ ਪ੍ਰਚਾਰ ਤੇ ਪਾਸਾਰ ਕਰਨਾ ਚਾਹੀਦਾ ਹੈ।

 

 

ਮਨਸਿਮਰ ਕੌਰ ਨੇ ਆਪਣੇ ਪਿਤਾ ਦੇ ਟਵਿਟਰ ਹੈਂਡਲ ਤੋਂ ਇੱਕ ਵਿਡੀਓ ਸੁਨੇਹਾ ਅਪਲੋਡ ਕੀਤਾ ਹੈ; ਜਿਸ ਨੂੰ ਹੁਣ ਤੱਕ 47,000 ਲੋਕ ਵੇਖ ਚੁੱਕੇ ਹਨ।

 

 

 

ਇਹ ਬੱਚੀ ਦਸਤਾਰ ਸਜਾਉਂਦੀ ਹੈ। ਉਹ ਦੱਸਦੀ ਹੈ ਕਿ ਉਹ ਜਦੋਂ ਪਲੱਮਸਟੈੱਡ ਸਥਿਤ ਖੇਡ ਦੇ ਮੈਦਾਨ ਵਿੱਚ ਗਈ, ਤਾਂ ਚਾਰ ਨੌਜਵਾਨਾਂ ਨੇ ਸੋਮਵਾਰ ਨੂੰ ਤੇ ਇੱਕ ਨਿੱਕੀ ਕੁੜੀ ਦੀ ਮਾਂ ਨੇ ਮੰਵਲਵਾਰ ਨੂੰ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ – ‘ਤੂੰ ਇੱਥੇ ਨਹੀਂ ਖੇਡ ਸਕਦੀ ਕਿਉਂਕਿ ਤੂੰ ਇੱਕ ਦਹਿਸ਼ਤਗਰਦ ਹੈਂ।’

 

 

ਇਸ ਘਟਨਾ ਤੋਂ ਬਾਅਦ ਮਨਸਿਮਰ ਕੌਰ ਦਾ ਦਿਲ ਟੁੱਟ ਗਿਆ ਹੈ। ਨੌਂ ਸਾਲਾਂ ਦੀ ਇੱਕ ਬੱਚੀ ਜਦੋਂ ਮਨਸਿਮਰ ਕੌਰ ਨਾਲ ਖੇਡ ਰਹੀ ਸੀ; ਤਦ ਉਸ ਦੀ ਮਾਂ ਨੇ ਆਪਣੀ ਧੀ ਨੂੰ ਆਖਿਆ,‘ਤੂੰ ਇਸ ਨਾਲ ਨਹੀਂ ਖੇਡ ਸਕਦੀ ਕਿਉਂਕਿ ਇਹ ਕੁੜੀ (ਮਨਸਿਮਰ ਕੌਰ) ਤਾਂ ਖ਼ਤਰਨਾਕ ਹੈ।’ ਜਦ ਕਿ ਉਸ ਤੋਂ ਇੱਕ ਘੰਟਾ ਪਹਿਲਾਂ ਤੋਂ ਉਹ ਬੱਚੀ ਮਨਸਿਮਰ ਕੌਰ ਨਾਲ ਖੇਡ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 year old Mansimar Kaur called a Terrorist in playground in UK