ਅਫ਼ਰੀਕੀ ਦੇਸ਼ ਮਾਲੀ ’ਚ ਸਮੂਹਕ ਕਤਲੇਆਮ ਦੀ ਇੱਕ ਵੱਡੀ ਘਟਨਾ ਵਾਪਰ ਗਈ ਹੈ। ਰਾਤ ਦੇ ਹਨੇਰੇ ਵਿੱਚ ਇੱਕ ਭਿਆਨਕ ਹਮਲੇ ’ਚ ਇੱਕੋ ਪਿੰਡ ਦੇ 100 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਸਾਰਾ ਪਿੰਡ ਸਥਾਨਕ ਡੋਗੋ ਭਾਈਚਾਰੇ ਨਾਲ ਸਬੰਧਤ ਸੀ।
ਇਸ ਕਤਲੇਆਮ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਫਿਰ ਵੀ ਇਸ ਹਮਲੇ ਪਿੱਛੇ ਫੁਲਾਨੀ ਭਾਈਚਾਰੇ ਦੇ ਕੁਝ ਸ਼ਰਾਰਤੀ ਅਨਸਰਾਂ ਦਾ ਹੱਥ ਮੰਨਿਆ ਜਾ ਰਿਹਾ ਹੈ।
15–20 ਦਿਨ ਪਹਿਲਾਂ ਫੁਲਾਨੀ ਭਾਈਚਾਰੇ ਦੇ 160 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਮੁਲਜ਼ਮਾਂ ਵਜੋਂ ਡੋਗੋ ਭਾਈਚਾਰੇ ਦੇ ਲੋਕਾਂ ਦੀ ਸ਼ਨਾਖ਼ਤ ਹੋਈ ਸੀ।
ਕੋਂਡੋ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਬਾਨੇ–ਕੋਊ ਪਿੰਡ ਵਿੱਚ ਹੋਏ ਇਸ ਕਤਲੇਆਮ ਦੀਆਂ 95 ਲਾਸ਼ਾ ਮਿਲ ਚੁੱਕੀਆਂ ਹਨ। ਹਾਲੇ ਹੋਰ ਲਾਸ਼ਾਂ ਦੀ ਭਾਲ਼ ਜਾਰੀ ਹੈ।
ਜ਼ਿਆਦਾਤਰ ਲਾਸ਼ਾ ਬੁਰੀ ਰਤ੍ਹਾਂ ਸੜੀਆਂ ਹੋਈਆਂ ਹਨ। ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਰ ਉਨ੍ਹਾਂ ਲੁੱਟਮਾਰ ਕੀਤੀ ਤੇ ਜਾਂਦੇ ਹੋਏ ਹਰ ਪਾਸੇ ਅੱਗ ਲਾ ਗਏ।