ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

America: ਲਾਸ ਏਜੰਲਸ ਦੇ ਇੱਕ ਘਰ ਵਿਚੋਂ 1000 ਬੰਦੂਕਾਂ ਜ਼ਬਤ

ਲਾਸ ਏਜੰਲਸ ਪੁਲਿਸ ਡਿਪਾਰਟਮੈਂਟ (ਐਲਏਪੀਡੀ) ਦੇ ਅਧਿਕਾਰੀ ਜੇਫ ਲੀ ਨੇ ਦੱਸਿਆ ਕਿ ਸ਼ਰਾਬ, ਤਮਾਕੂ ਅਤੇ ਧਮਾਕਾ ਬਿਊਰੋ ਦੇ ਏਜੰਟਾਂ ਅਤੇ ਲਾਸ ਏਜੰਲਸ ਪੁਲਿਸ ਡਿਪਾਰਟਮੈਂਟ ਦੇ ਕਰਮਚਾਰੀਆਂ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਬੰਦੂਕ ਬਣਾਉਣ ਅਤੇ ਉਸ ਨੂੰ ਵੇਚਣ ਦਾ ਕੰਮ ਕਰ ਰਹੇ ਇੱਕ ਸ਼ੱਕੀ ਵਿਅਕਤੀ ਲਈ ਬੁੱਧਵਾਰ ਨੂੰ ਇੱਕ ਸਰਚ ਵਾਰੰਟ ਜਾਰੀ ਕੀਤਾ। ਸੀਐਨਐਨ ਦੀ ਰਿਪੋਰਟ ਅਨੁਸਾਰ ਇੱਕ ਫੁਟੇਜ਼ ਵਿੱਚ ਹੋਲੰਬੀ ਹਿਲਸ ਸਥਿਤ ਇੱਕ ਘਰ ਵਿੱਚ ਐਂਟਰੀ ਮਾਰਗ ਉੱਤੇ ਸੈਂਕੜੇ ਬੰਦੂਕਾਂ ਖਿਲਰੀਆਂ ਦਿਖਾਈਆਂ ਦਿੱਤੀਆਂ।

ਹਥਿਆਰਾਂ ਵਿੱਚ ਪਿਸਤੌਲ ਤੋਂ ਲੈ ਕੇ ਰਾਇਫਲਾਂ ਤੱਕ ਸ਼ਾਮਲ ਹਨ। ਬਿਊਰੋ ਦੇ ਇੱਕ ਬੁਲਾਰੇ ਜਿੰਜਰ ਕੋਲਬ੍ਰਨ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਹੈ ਕਿ ਅਧਿਕਾਰੀਆਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਗ਼ੈਰ ਕਾਨੂੰਨੀ ਤਰੀਕੇ ਨਾਲ ਸਪਲਾਈ ਦਾ ਕੰਮ ਕਰ ਰਿਹਾ ਹੈ। 


ਐਲਏਪੀਡੀ ਨੇ 2015 ਵਿੱਚ ਵੀ ਇੱਕ ਘਰ ਤੋਂ 1200 ਬੰਦੂਕਾਂ, 7 ਟਨ ਗੋਲਾ ਬਾਰੂਦ ਅਤੇ 2,30,000 ਡਾਲਰ ਨਕਦੀ ਜ਼ਬਤ ਕੀਤੀ ਸੀ। ਐਲਏਪੀਡੀ ਨੇ ਕਿਹਾ ਕਿ ਘਰ ਦੇ ਮਾਲਕ ਦੀ ਕੁਦਰਤੀ ਕਾਰਨਾਂ ਨਾਲ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਘਰ ਦੇ ਬਾਹਰ ਇੱਕ ਵਾਹਨ ਵਿੱਚ ਮਿਲੀ ਸੀ। ਉਸ ਸਮੇਂ ਘਰ ਤੋਂ ਬਰਾਮਦ ਹਥਿਆਰਾਂ ਦੀ ਮਾਤਰਾ ਨੂੰ ਵੇਖਦੇ ਹੋਏ ਉਸ ਨੂੰ ਸਭ ਤੋਂ ਵੱਡੀ ਜ਼ਬਤੀ ਮੰਨੀ ਜਾਂਦੀ ਸੀ। 


 

IPL 2019: ਫਾਈਨਲ ਮੈਚ ਤੋਂ ਪਹਿਲਾਂ ਪਤਨੀ ਅਤੇ ਬੇਟੀ ਨਾਲ ਤਿਰੂਪਤੀ ਮੰਦਿਰ ਗਏ ਰੋਹਿਤ ਸ਼ਰਮਾ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1000 guns seized from 1 house in Los Angeles in america