ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ 1000 ਆਈਟੀ ਕੰਪਨੀਆਂ ਪੁੱਜੀਆਂ ਅਦਾਲਤ

ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ 1000 ਆਈਟੀ ਕੰਪਨੀਆਂ ਪੁੱਜੀਆਂ ਅਦਾਲਤ

1,000 ਤੋਂ ਵੱਧ ਛੋਟੀਆਂ ਆਈਟੀ (ਇਨਫ਼ਾਰਮੇਸ਼ਨ ਟੈਕਨਾਲੋਜੀ) ਕੰਪਨੀਆਂ ਦੇ ਇੱਕ ਸਮੂਹ ਨੇ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਅਦਾਲਤ `ਚ ਕੇਸ ਦਾਇਰ ਕਰ ਦਿੱਤਾ ਹੈ। ਇਨ੍ਹਾਂ `ਚੋਂ ਬਹੁਤੀਆਂ ਕੰਪਨੀਆਂ ਅਮਰੀਕਾ `ਚ ਵੱਸਦੇ ਭਾਰਤੀ ਮੂਲ ਦੇ ਉੱਦਮੀਆਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੂੰ ਮੁੱਖ ਇਤਰਾਜ਼ ਇਹ ਹੈ ਕਿ ਹੁਣ ਐੱਚ-1ਬੀ ਵੀਜ਼ੇ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਲਈ ਜਾਰੀ ਕੀਤੇ ਜਾ ਰਹੇ ਹਨ। ਇਹ ਕੰਪਨੀਆਂ ਇਸੇ ਨਵੇਂ ਨਿਯਮ ਦਾ ਵਿਰੋਧ ਕਰ ਰਹੀਆਂ ਹਨ।


ਐੱਚ-1ਬੀ ਵੀਜ਼ਾ ਰਾਹੀਂ ਆਉਣ ਵਾਲੇ ਹੁਨਰਮੰਦ ਪ੍ਰਵਾਸੀ ਕਾਮਿਆਂ ਨੂੰ ਅਮਰੀਕੀ ਕੰਪਨੀਆਂ ਅਜਿਹੀਆਂ ਆਸਾਮੀਆਂ ਲਈ ਰੱਖ ਸਕਦੀਆਂ ਹਨ; ਜਿਨ੍ਹਾਂ ਵਾਸਤੇ ਉੱਚ-ਪੱਧਰ ਦੀ ਸਿਧਾਂਤਕ ਤੇ ਤਕਨੀਕੀ ਮੁਹਾਰਤ ਦੀ ਜ਼ਰੂਰਤ ਹੁੰਦੀ ਹੈ। 


ਅਮਰੀਕਾ ਦੀਆਂ ਤਕਨਾਲੋਜੀ ਕੰਪਨੀਆਂ ਐੱਚ-1ਬੀ ਵੀਜ਼ਾ ਦੇ ਆਧਾਰ `ਤੇ ਦੇਸ਼ `ਚ ਆਉਣ ਵਾਲੇ ਲੱਖਾਂ ਹੁਨਰਮੰਦ ਕਾਮਿਆਂ ਨੂੰ ਨੌਕਰੀ `ਤੇ ਰੱਖਦੀਆਂ ਹਨ। ਇਨ੍ਹਾਂ ਵਿਦੇਸ਼ੀ ਕਾਮਿਆਂ ਤੋਂ ਬਿਨਾ ਇਨ੍ਹਾਂ ਕੰਪਨੀਆਂ ਦਾ ਗੁਜ਼ਾਰਾ ਹੀ ਨਹੀਂ ਹੁੰਦਾ। ਹੁਣ ਤੱਕ ਐੱਚ-1ਬੀ ਵੀਜ਼ਾ ਛੇ ਵਰ੍ਹਿਆਂ ਲਈ ਜਾਰੀ ਕੀਤਾ ਜਾਂਦਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1000 IT Companies sue US Immigration Agency