ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਭਾਰਤੀ ਇੰਜੀਨੀਅਰ ਛੁਡਾਉਣ ਲਈ ਛੱਡਣੇ ਪਏ 11 ਤਾਲਿਬਾਨ ਅੱਤਵਾਦੀ

3 ਭਾਰਤੀ ਇੰਜੀਨੀਅਰ ਛੁਡਾਉਣ ਲਈ ਛੱਡਣੇ ਪਏ 11 ਤਾਲਿਬਾਨ ਅੱਤਵਾਦੀ

ਅਫ਼ਗ਼ਾਨਿਸਤਾਨ ’ਚ ਤਾਲਿਬਾਨ ਅੱਤਵਾਦੀਆਂ ਨੇ ਆਪਣੇ 11 ਮੈਂਬਰਾਂ ਦੀ ਰਿਹਾਈ ਬਦਲੇ ਤਿੰਨ ਭਾਰਤੀ ਇੰਜੀਨੀਅਰਾਂ ਨੂੰ ਰਿਹਾਅ ਕਰ ਦਿੱਤਾ ਹੈ। ਬੰਧਕਾਂ ਦੀ ਇਹ ਅਦਲਾ–ਬਦਲੀ ਕੱਲ੍ਹ ਐਤਵਾਰ ਨੂੰ ਕੀਤੀ ਗਈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਅਫ਼ਗ਼ਾਨਿਸਤਾਨ ਸਰਕਾਰ ਦੇ ਸੰਪਰਕ ਵਿੱਚ ਰਹਿਣ ਦੀ ਗੱਲ ਆਖੀ ਹੈ।

 

 

ਪਾਕਿਸਤਾਨ ਦੇ ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਨੇ ਤਾਲਿਬਾਨ ਦੇ ਦੋ ਮੈਂਬਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇੱਕ ਹੋਰ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਤਾਲਿਬਾਨ ਦੇ ਮੈਂਬਰਾਂ ਨੇ ਨਾਂਅ ਜੱਗ–ਜ਼ਾਹਿਰ ਨਾ ਕੀਤੇ ਜਾਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਦਿੱਤੀ ਹੈ ਤੇ ਇਸ ਮਾਮਲੇ ਨੂੰ ਬਹੁਤ ਨਾਜ਼ੁਕ ਦੱਸਿਆ ਹੈ।

 

 

ਅੱਤਵਾਦੀਆਂ ਦੀ ਟੋਲੀ ਕਿਸ ਨਾਲ ਬੰਧਕਾਂ ਦੀ ਅਦਲਾ–ਬਦਲੀ ਕੀਤੀ, ਰਿਹਾਅ ਕੀਤੇ ਤਾਲਿਬਾਨ ਦੇ ਮੈਂਬਰਾਂ ਨੂੰ ਅਫ਼ਗ਼ਾਨਿਸਤਾਨ ’ਚ ਅਫ਼ਗ਼ਾਨ ਸੁਰੱਖਿਆ ਦਸਤਿਆਂ ਨੇ ਕੈਦ ਕਰ ਕੇ ਰੱਖਿਆ ਸੀ ਕਿ ਜਾਂ ਫਿਰ ਅਮਰੀਕੀ ਫ਼ੌਜ ਨੇ – ਅਜਿਹੇ ਕੁਝ ਅਹਿਮ ਸੁਆਲਾਂ ਦਾ ਜੁਆਬ ਕਿਸੇ ਵੀ ਧਿਰ ਨੇ ਨਹੀਂ ਦਿੱਤਾ।

 

 

ਤਾਲਿਬਾਨ ਦੇ ਮੈਂਬਰਾਂ ਨੇ ਦੱਸਿਆ ਕਿ ਤਾਲਿਬਾਨ ਦੇ ਸ਼ੇਖ਼ ਅਬਦੁਰ ਰਹੀਮ ਤੇ ਮੌਲਵੀ ਅਬਦੁਰ ਰਸ਼ੀਦ ਨੂੰ ਵੀ ਰਿਹਾਅ ਕੀਤਾ ਗਿਆ ਹੈ। ਸਾਲ 2001 ਦੌਰਾਨ ਅਮਰੀਕੀ ਅਗਵਾਈ ਹੇਠਲੀਆਂ ਫ਼ੌਜਾਂ ਵੱਲੋਂ ਹਟਾਏ ਜਾਣ ਤੋਂ ਪਹਿਲਾਂ ਤਾਲਿਬਾਨ ਪ੍ਰਸ਼ਾਸਨ ਦੌਰਾਨ ਸ਼ੇਖ ਅਬਦੁਰ ਰਹੀਮ ਕੁਨਾਰ ਸੂਬਾ ਤੇ ਅਬਦੁਰ ਰਸ਼ੀਦ ਸੂਬਾ ਨਿਮਰੋਜ਼ ਦੇ ਬਾਗ਼ੀ ਸਮੂਹ ਦੇ ਗਵਰਨਰ ਵਜੋਂ ਕੰਮ ਕਰ ਰਹੇ ਸਨ।

 

 

ਤਾਲਿਬਾਨ ਦੇ ਮੈਂਬਰਾਂ ਨੇ ਫ਼ੋਟੋ ਤੇ ਫ਼ੁਟੇਜ ਮੁਹੱਈਆ ਕਰਵਾਈ; ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਰਿਹਾਅ ਕੀਤੇ ਗਏ ਮੈਂਬਰਾਂ ਦਾ ਸੁਆਗਤ ਕੀਤਾ ਗਿਆ।

 

 

ਚੇਤੇ ਰਹੇ ਅਫ਼਼ਗ਼ਾਨਿਸਤਾਨ ਦੇ ਉੱਤਰੀ ਬਘਲਾਨ ਸੂਬੇ ਵਿੱਚ ਸਥਿਤ ਇੱਕ ਊਰਜਾ ਪਲਾਂਟ ਵਿੱਚ ਕੰਮ ਕਰਨ ਵਾਲੇ ਸੱਤ ਭਾਰਤੀ ਇੰਜੀਨੀਅਰਾਂ ਨੂੰ ਮਈ 2018 ’ਚ ਅਗ਼ਵਾ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਅਗ਼ਵਾ ਕੀਤੇ ਹੋਣ ਦੀ ਜ਼ਿੰਮੇਵਾਰੀ ਕਿਸੇ ਸਮੂਹ ਨੇ ਨਹੀਂ ਲਈ ਸੀ।

 

 

11 ਅੱਤਵਾਦੀਆਂ ਦੀ ਰਿਹਾਈ ਤੋਂ ਬਾਅਦ ਸਮੁੱਚੇ ਅਫ਼ਗ਼ਾਨਿਸਤਾਨ 'ਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Talban Terrorists freed in exchange to get freed 3 Indian Engineers