ਪਿਛਲੇ ਹਫ਼ਤੇ ਇਰਾਕ 'ਚ ਅਮਰੀਕੀ ਫੌਜੀ ਠਿਕਾਣੇ 'ਤੇ ਈਰਾਨ ਵੱਲੋਂ ਕੀਤੇ ਗਏ ਹਮਲੇ 'ਚ ਅਮਰੀਕਾ ਦੇ 11 ਫੌਜੀ ਜ਼ਖਮੀ ਹੋਏ ਹਨ। ਸਮਾਚਾਰ ਏਜੰਸੀ ਏਐਫਪਪੀ ਨੇ ਅਮਰੀਕਾ ਦੇ ਸੈਂਟਰਲ ਕਮਾਂਡ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਈਰਾਨ ਹਮਲੇ 'ਚ ਕਿਸੇ ਵੀ ਅਮਰੀਕੀ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਇਰਾਕ ਵੱਲੋਂ ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਬਦੇਲ ਨੂੰ ਈਰਾਨ ਤੋਂ ਇੱਕ ਫੋਨ ਆਇਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਸ ਦੇ ਟਾਪ ਕਮਾਂਡਰ ਦੀ ਹੱਤਿਆ ਦਾ ਬਦਲਾ ਲੈਣ ਲਈ ਜਵਾਬੀ ਕਾਰਵਾਈ ਕੀਤੀ ਜਾਵੇਗੀ।
11 US troops wounded in last week's Iran attack on Iraq base, reports AFP News Agency quoting Central Command
— ANI (@ANI) January 17, 2020
ਇਰਾਕੀ ਪ੍ਰਧਾਨ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਫੋਨ 'ਤੇ ਦੱਸਿਆ ਗਿਆ ਸੀ ਕਿ ਸਿਰਫ ਅਮਰੀਕੀ ਫੌਜ ਦੇ ਠਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਏਗਾ, ਪਰ ਇਹ ਸਪਸ਼ਟ ਨਹੀਂ ਸੀ ਕਿ ਹਮਲਾ ਕਿੱਥੇ ਹੋਏਗਾ। ਦੱਸਿਆ ਗਿਆ ਕਿ ਇਰਾਕ ਨੇ ਇਹ ਜਾਣਕਾਰੀ ਅਮਰੀਕਾ ਨੂੰ ਲੀਕ ਕੀਤੀ ਸੀ, ਜਿਸ ਤੋਂ ਬਾਅਦ ਅਮਰੀਕਾ ਚੌਕਸ ਹੋ ਗਿਆ ਸੀ।
ਇਹ ਵੀ ਕਿਹਾ ਗਿਆ ਸੀ ਕਿ ਅਮਰੀਕਾ ਦੀ ਆਧੁਨਿਕ ਡਿਟੈਕਸ਼ਨ ਪ੍ਰਣਾਲੀ ਕਾਰਨ ਫੌਜ ਨੂੰ ਪਹਿਲਾਂ ਹੀ ਮਿਜ਼ਾਈਲ ਹਮਲੇ ਦੀ ਚਿਤਾਵਨੀ ਮਿਲ ਗਈ ਸੀ, ਜਿਸ ਕਾਰਨ ਉਹ ਬੰਕਰ 'ਚ ਲੁੱਕ ਗਏ ਸਨ। ਇੱਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅਰਲੀ ਵਾਰਨਿੰਗ ਸਿਸਟਮ ਰਾਹੀਂ ਇਰਾਕ ਵਿੱਚ ਮੌਜੂਦ ਅਮਰੀਕੀ ਫੌਜੀਆਂ ਨੂੰ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਗਈ ਸੀ।